ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਮਨਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੋਜੂਦਾ ਸਰਪੰਚ ਅਸ਼ੋਕ ਕੁਮਾਰ ਉਮੀਦਵਾਰ ਤੇ 11ਮੈਂਬਰ ਪੰਚਾਇਤੀ ਦੇ ਉਮੀਦਵਾਰਾਂ ਨੇ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੀ ਚੋਣ ਮੁਹਿੰਮ ਦਾ ਅਗਾਜ ਕੀਤਾ ਬੰਗਾ ਬਾਮਸੇਫ ਡੀ ਐਸ ਫੋਰ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦਾ18ਵਾਂ ਪ੍ਰੀਨਿਰਵਾਣ ਦਿਵਸ ਪਿੰਡ ਖੋਥੜਾਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੁਬਾਈ ਆਗੂ ਪ੍ਰਵੀਨ ਬੰਗਾ ਜੀ ਦੀ ਅਗਵਾਈ ਵਿੱਚ ਮਨਾਇਆ ਸ੍ਰੀ ਬੰਗਾ ਤੋ ਇਲਾਵਾ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਜੀ ਸਾਬਕਾ ਸਰਪੰਚ ਕਮਲਜੀਤ ਸਾਬਕਾ ਸਰਪੰਚ ਜਸਵਿੰਦਰ ਕੋਰ ਸਾਬਕਾ ਵਾਈਸ ਚੇਅਰਪਰਸਨ ਬੀਬੀ ਗੁਰਦੇਵ ਕੋਰ ਡਾ ਮੋਹਣ ਲਾਲ ਬਧਣ ਸਤਪਾਲ ਪ੍ਰਧਾਨ ਪ੍ਰੇਮ ਲਾਲ ਸਾਬਕਾ ਸਰਪੰਚ ਨੇ ਸ਼ਰਧਾਜਲੀਆਂ ਭੇਂਟ ਕਰਦੇ ਹੋਏ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਪ੍ਰਵੀਨ ਬੰਗਾ ਨੇ ਸਾਹਿਬ ਕਾਂਸੀ ਰਾਮ ਜੀ ਨੂੰ ਸਰਧਾਂਜਲੀ ਭੇਂਟ ਕਰਦੇ ਆਖਿਆ ਦੇਸ਼ ਵਿਚ ਕਾਂਸ਼ੀ ਰਾਮ ਜੀ ਨੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਤੋ ਬਾਅਦ ਮਹਾਂਪੁਰਸ਼ਾ ਦੀ ਵਿਚਾਰਧਾਰਾ ਨੂੰ ਅਗੇ ਞਧਾਉਂਦੇ ਹੋਏ ਬਹੁਜਨ ਰਾਜਨੀਤਕ ਦਾ ਉਭਾਰ ਪੈਦਾ ਕਰਕੇ ਸਭ ਤੋਂ ਵੱਡੇ ਸੂਬੇ ਉਤਰ ਪਰਦੇਸ਼ ਵਿਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰਾਂ ਬਣਾ ਕੇ ਦੂਸਰੀਆਂ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਨੂੰ ਬਦਲਣ ਲਈ ਮਜ਼ਬੂਰ ਕੀਤਾ ਇਸ ਮੌਕੇ ਪੰਚਾਇਤੀ ਚੋਣਾਂ ਵਿੱਚ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰਖਦੇ ਹੋਏ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਲਈਤੇ ਰਹਿੰਦੇ ਅਧੂਰੇ ਕਾਰਜਾਂ ਨੂੰ ਪੁਰਾ ਕਰਨ ਲਈ ਮੋਜੂਦਾ ਸਰਪੰਚ ਅਸ਼ੋਕ ਕੁਮਾਰ ਜੀ ਤੇ ਉਨ੍ਹਾਂ ਦੀ ਟੀਮ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਸਾਬਕਾ ਮੈਂਬਰ ਪੰਚਾਇਤੀ ਚਾਂਦੀ ਰਾਮ ਛਿੰਦਰ ਪਾਲ ਸਤਵਿੰਦਰ ਕੋਰ ਪਰਗਣ ਚੋਪੜਾ ਜਸਵਿੰਦਰ ਕੋਰ ਅਵਤਾਰ ਚੰਦ ਬੰਗਾ, ਮਖਣ ਬੰਗਾ ਸਤਪਾਲ ਰੱਲ, ਉਂਕਾਰ ਸਿੱਖ ਸੁਰਿੰਦਰ ਸਿੰਘ,ਹੰਸ ਰਾਜ,ਮਹਿੰਦਰ ਪਾਲ ਹਰਬੰਸ ਲਾਲ ,ਕਰਿਸਨ ਲਾਲ, ਵਿਜੇ ਕੁਮਾਰ ਰਜਨੀ, ਤੋ ਇਲਾਵਾ ਚੋਣ ਲੜ ਰਹੇ 11 ਵਾਰਡਾਂ ਦੇ ਸਰਬਸਾਂਝੇ ਉਮੀਦਵਾਰ ਰੇਖਾ ਰਾਣੀ ਨਿਰਮਲਾ ਦੇਵੀ ਬਿਮਲਾ ਅਮਰਜੀਤ ਕੋਰ ਮੰਨੀ ਅੰਬੇਡਕਰ, ਜਸਵੀਰ ਸਿੰਘ, ਵਿਜੇ ਕੁਮਾਰ ਬਿਲਾ, ਕਾਕਾ ਸਿੰਘ, ਨੀਲਮ ਰਾਣੀ, ਮਨਜੀਤ ਕੋਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸਰਧਾਂਜਲੀ ਭੇਂਟ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਹਿੰਦੀ ਦੁਨੀਆਂ ਤੀਕ ਰਹੇਗਾ ਸਾਹਿਬ ਕਾਸ਼ੀ ਰਾਮ ਦਾ ਨਾਮ:ਨਨਹੇੜੀਆ/ਪੁਰਖਾਲੀ
Next articleਨੋਟਾਂ ਨੂੰ ਕਦੇ ਵੀ ਥੁੱਕ ਲਾਕੇ ਨਾ ਗਿਣੋ–ਡਾ਼ ਹਰੀ ਕ੍ਰਿਸ਼ਨ