ਸਾਹਿਬ ਜਾਗ੍ਰਿਤੀ ਸਭਾ,ਬਠਿੰਡਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਸਹਿਯੋਗ ਨਾਲ ਮਰਹੂਮ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਜੀ ਨੂੰ ਸਮਰਪਿਤ, ਸ੍ਰੀ ਭਰਗਾ ਨੰਦ ਲੌਂਗੋਵਾਲ ਦੀਆਂ ਦੋ ਕਿਤਾਬਾਂ ਦਾ ਕੀਤਾ ਗਿਆ ਲੋਕ ਅਰਪਣ ਤੇ ਕਵੀ ਦਰਬਾਰ ।

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਜਾਗ੍ਰਤੀ ਸਭਾ ਬਠਿੰਡਾ ਵੱਲੋਂ ਭਾਸ਼ਾ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ  ਉੱਘੇ ਸਿੱਖਿਆ ਸ਼ਾਸਤਰੀ ਅਤੇ ਅਧਿਆਪਕ ਸ੍ਰੀ ਭਰਗਾ ਨੰਦ  ਲੌਂਗੋਵਾਲ ਦੀਆਂ ਦੋ ਕਿਤਾਬਾਂ “ਸੂਰਜ ਤਪ ਕਰਦਾ ਅਤੇ ਬਾਤਾਂ “ਨੂੰ ਲੋਕ ਅਰਪਣ ਕਰਨ ਲਈ ਸਥਾਨਕ ਟੀਚਰਜ ਹੋਮ ਵਿਖੇ ਇੱਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਵਾਸੀ ਸ਼ਾਇਰ ਡਾ. ਜਸਪਾਲ ਸਿੰਘ ਦੇਸੂਵੀ ਜੀ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ  ਵਿਦਵਾਨ ਅਤੇ ਲੇਖਕ ਸ੍ਰੀ ਭੀਮਇੰਦਰ ਸਿੰਘ ਡਾਇਰੈਟਰ ,ਪੰਜਾਬੀ ਵਰਲਡ ਸੈਂਟਰ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ । ਸਮਾਗਮ ਦਾ ਆਰੰਭ ਸਭਾ ਦੇ ਪ੍ਰਧਾਨ  ਅਮਰਜੀਤ ਸਿੰਘ ਜੀਤ  ਵੱਲੋਂ ਆਏ ਹੋਏ  ਮਹਿਮਾਨ ਸਾਹਿਤਕਾਰਾਂ ਅਤੇ ਸਰੋਤਿਆਂ ਦੇ ਮਾਣ ਵਿਚ  ਨਿੱਘੇ ਸਵਾਗਤੀ ਭਾਸ਼ਣ  ਨਾਲ ਹੋਇਆ।  “ਸੂਰਜ ਤਪ ਕਰਦਾ ” ਅਤੇ “ਬਾਤਾਂ” ਦੇ ਲੋਕ ਅਰਪਣ ਉਪਰੰਤ ਮੌਕੇ ਤੇ ਸ਼ਿਰਕਤ ਕਰ ਰਹੇ ਸਾਹਿਤਕਾਰਾਂ ਨੂੰ  ਸ੍ਰੀ ਧਰਮ ਚੰਦ ਲੌਂਗੋਵਾਲ ਸੰਪਾਦਕ  ਬਠਿੰਡਾ ਖ਼ਬਰਨਾਮਾ , ਡਾ.ਜਸਪਾਲ ਸਿੰਘ  ਦੇਸੂਵੀ, ਡਾਕਟਰ ਭੀਮ ਇੰਦਰ  ਸਿੰਘ , ਜਸਪਾਲ ਮਾਨਖੇੜਾ  ਅਤੇ ਗੁਰਦੇਵ ਖੋਖਰ ਨੇ ਸੰਬੋਧਨ ਕੀਤਾ ।
ਡਾਕਟਰ ਭੀਮ ਇੰਦਰ  ਸਿੰਘ  ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਰਗਾਨੰਦ ਜੀ ਨੇ ਉਮਰ ਦੇ ਇਸ ਪੜਾਅ ਵਿੱਚ ਵੀ ਜਿਸ ਜਜ਼ਬੇ ਨਾਲ ਲੇਖਣੀ ਜਾਰੀ ਰੱਖੀ ਹੈ ਉਹ ਪ੍ਰੇਰਨਾ ਦਾਇਕ ਹੈ । ਅੱਜ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੀ ਲੋੜ ਹੈ ਅਤੇ ਸਾਹਿਤਕਾਰ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ।  ਡਾ. ਜਸਪਾਲ ਸਿੰਘ ਦੇਸੂਵੀ ਨੇ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਲੇਖਕਾਂ ਦੀ ਇੱਕਮੁੱਠਤਾ ਤੇ ਜ਼ੋਰ ਦਿੱਤਾ ਉਹਨਾਂ ਅਨੁਸਾਰ ਇਸ ਨਾਜੁਕ ਸਮੇਂ ਅਤੇ ਦੌਰ ਵਿੱਚ ਲੇਖਕ ਬਣਦੀ ਭੂਮਿਕਾ ਨਿਭਾਉਣ , ਲੇਖਕ  ਅਵਾਮ ਨੂੰ ਇੱਕ ਮੁੱਠਤਾ ਅਤੇ  ਭਾਈਚਾਰੇ ਦਾ ਸੰਦੇਸ਼ ਦੇਣ ।
ਗੁਰਦੇਵ ਖੋਖ਼ਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੇ ਸ੍ਰੀ ਭਰਗਾ ਨੰਦ ਜੀ ਲੌਂਗੋਵਾਲ ਵੱਲੋਂ ਲਿਖੀਆਂ ਕਿਤਾਬਾਂ ਦੀ ਚਰਚਾ ਕਰਦਿਆਂ ਉਨਾਂ ਦੀਆਂ ਵਿਸ਼ੇਸ਼ਤਾਈਆਂ ਦਾ ਜ਼ਿਕਰ ਕਰਦਿਆਂ ਲੇਖਕ ਨੂੰ  ਮੁਬਾਰਕਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰਾਂ ਸਾਹਿਤ ਦੀ ਸੇਵਾ ਕਰਦੇ ਰਹਿਣਗੇ ।  ਇਸ ਮੌਕੇ ਤੇ ਜਿਲ੍ਹਾ ਭਾਸ਼ਾ ਅਫਸਰ ਬਠਿੰਡਾ ਸ੍ਰੀ ਕੀਰਤੀ ਕ੍ਰਿਪਾਲ ਜੀ ਵੀ ਸ਼ਾਮਿਲ ਹੋਏ ।
ਇਸ ਮੌਕੇ ਤੇ ਕਵੀ ਦਰਬਾਰ ਦਾ ਵੀ ਆਯੋਜਨ ਵੀ ਕੀਤਾ ਗਿਆ  ਜਿਸ ਵਿੱਚ ਸੁਰਿੰਦਰ ਪ੍ਰੀਤ  ਘਣੀਆਂ, ਅਮਰਜੀਤ ਸਿੰਘ ਜੀਤ, ਪੰਡਿਤ ਰੂਪ ਚੰਦ ਸ਼ਰਮਾ, ਮਨਜੀਤ ਬਠਿੰਡਾ, ਸਭਾ ਦੇ ਸਰਪ੍ਰਸਤ ਜਸਪਾਲ  ਜੱਸੀ ,ਕਵਿਤਰੀ ਦਵੀ ਸਿੱਧੂ, ਕਵਿਤਰੀ ਵੀਰਪਾਲ ਕੌਰ ਮੋਹਲ, ਰਜਨੀ ਸ਼ਰਮਾ  , ਹਰਦਰਸ਼ਨ ਸੋਹਲ  , ਨਛੱਤਰ ਸਿੰਘ ਝੁੱਟੀ ਕਾ,  ਇਕਬਾਲ ਸਰਾਂ , ਦਮਜੀਤ ਦਰਸ਼ਨ, ਮੀਤ ਬਠਿੰਡਾ, ਸਿਕੰਦਰ ਚੰਦ ਭਾਨ,  ਗੁਰਸੇਵਕ ਸਿੰਘ ਬੀੜ ,ਅਮਨ ਦਾਤੇਵਾਸੀਆ , ਕ੍ਰਿਸ਼ਨ ਸੇਠੀ,  ਹਿਤਾ ਸ਼ਰਮਾ ਤੇ ਹੋਰ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾਈਆਂ ।
ਸਮਾਗਮ ਦੌਰਾਨ ਲੇਖਕ ਸ੍ਰੀ ਭਰਗਾ ਨੰਦ ਨੇ ਆਪਣੀ ਲਿਖਣ ਪ੍ਰਕਿਰਿਆ ਅਤੇ ਪਹਿਲਾਂ ਲਿਖੀਆਂ ਹੋਈਆਂ ਕਿਤਾਬਾਂ ਦੀ ਚਰਚਾ ਕਰਦਿਆਂ ਸਾਹਿਤ ਜਾਗ੍ਰਿਤੀ ਸਭਾ ਦਾ ਧੰਨਵਾਦ ਵੀ ਕੀਤਾ । ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਬਜ਼ੁਰਗ ਸਾਹਿਤ ਅਤੇ ਸੰਘਰਸ਼ ਨਾਲ ਜੁੜੇ ਹੋਏ ਸਨ ਜਿਨਾਂ ਦੀ ਪ੍ਰੇਰਨਾ ਸਦਕਾ ਉਹ ਵੀ ਸਾਹਿਤ ਲਿਖਣ ਵੱਲ ਰੁਚਿਤ ਹੋਏ ਹਨ , ਅਤੇ ਸਮਾਜ ਭਲਾਈ ਦੀਆਂ ਹੋਰ ਦੂਸਰੀਆਂ ਗਤੀਵਿਧੀਆਂ ਵਿੱਚ ਸਮੇਂ-ਸਮੇਂ ਤੇ ਸ਼ਾਮਿਲ ਹੁੰਦੇ ਰਹੇ ਹਨ। ।

ਇਸ ਮੌਕੇ ਤੇ ਸਭਾ ਦੇ ਅਹੁਦੇਦਾਰਾਂ ਅਮਰਜੀਤ ਸਿੰਘ ਜੀਤ ਜਸਪਾਲ ਜੱਸੀ, ਸ੍ਰੀ ਤਰਸੇਮ ਨਰੂਲਾ ਐਡਵੋਕੇਟ ਗੁਰਵਿੰਦਰ ਸਿੰਘ , ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਸ੍ਰੀ ਭਰਗਾ ਨੰਦ ਜੀ ਬੜੇ ਸਾਲਾਂ ਤੋਂ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ , ਸਾਹਿਤਿਕ ਗਤੀਵਿਧੀਆਂ ਨੂੰ ਬਲ ਦੇਣ ਅਤੇ ਸ੍ਰੀ ਭਰਗਾ ਨੰਦ ਜੀ ਨੂੰ ਸਨਮਾਨ ਦੇਣ ਵਾਸਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ । ਜਿਸ ਵਿੱਚ ਸ੍ਰੀ ਭਰਗਾ ਨੰਦ ,ਆਏ ਹੋਏ ਮਹਿਮਾਨਾਂ  ,ਡਾ. ਜਸਪਾਲ ਸਿੰਘ ਦਸੂਵੀ , ਅਤੇ ਪ੍ਰੋ. ਭੀਮ ਇੰਦਰ ਸਿੰਘ  ਜੀ ਨੂੰ ਸਾਹਿਤ ਜਾਗ੍ਰਿਤੀ ਸਭਾ ਵੱਲੋਂ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ ।
ਇਸ ਮੌਕੇ ਤੇ ਹਾਜ਼ਰ ਭਰਗਾ ਨੰਦ ਜੀ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਸਾਹਿਤਕਾਰਾਂ ਨੇ ਸਾਹਿਤ ਜਾਗ੍ਰਿਤੀ ਸਭਾ ਵੱਲੋਂ ਕੀਤੇ ਗਏ  ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਭਾ ਇਸੇ ਤਰ੍ਹਾਂ ਜੋਰ ਸ਼ੋਰ ਨਾਲ਼ ਸਹਿਤਕ ਗਤੀਵਿਧੀਆਂ ਜਾਰੀ ਰੱਖੇਗੀ। ਪ੍ਰੋਗਰਾਮ ਦੇ ਅੰਤ ਵਿਚ ਸਭਾ ਦੇ ਸਰਪ੍ਰਸਤ ਜਸਪਾਲ ਜੱਸੀ ਜੀ ਆਏ ਸਾਹਿਤਕਾਰਾ,ਸਾਹਿਤ ਪ੍ਰੇਮੀਆਂ ਅਤੇ ਮਹਿਮਾਨਾਂ ਧੰਨਵਾਦ ਕੀਤਾ।ਤਰਸੇਮ ਬਸ਼ਰ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾ ਖੂਬੀ ਨਿਭਾਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 81ਵੀ ਬਰਸੀ ਦੇ ਸਬੰਧ ਚ ਬਾਬੇ ਕੇ ਫਾਰਮ ਦੇ ਖੁੱਲ੍ਹੇ ਖੇਤਾਂ ਚ 9ਰੋਜਾ ਵਿਸ਼ਾਲ ਧਾਰਮਿਕ ਸਮਾਗਮ ਆਰੰਭ,*17 ਤੋਂ 25 ਤੱਕ ਚੱਲਣਗੇ ਨਿਰੰਤਰ ਧਾਰਮਿਕ ਸਮਾਗਮ
Next articleਨਸ਼ਾ ਤਸਕਰਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਕੁਲਵਿੰਦਰ ਕੈਲੂ ਦਾ ਕੀਤਾ ਅੰਤਿਮ ਸਸਕਾਰ ਆਖਿਰ ਕਦੋਂ ਤੱਕ ਕਿੰਨੇ ਸਿਵੇ ਬਲ਼ਦੇ ਰਹਿਣਗੇ