ਸਾਹਿਬ ਏ ਕਮਾਲ 

ਹਰਜਿੰਦਰ ਸਿੰਘ ਚੰਦੀ

(ਸਮਾਜ ਵੀਕਲੀ)

ਵਾਹ ਗੁਰੂ ਗੋਬਿੰਦ ਸਿੰਘ ਵਾਹ ਵਾਹ
ਬਾਦਸ਼ਾਹ ਦਰਵੇਸ਼ ਮੇਰੇ ਸ਼ਹਿਨਸ਼ਾਹ
ਆਫ਼ਰੀਨ ਸ਼ਬਦ  ਤੇਰੀ ਕਲਮ ਦਾ
ਜ਼ਫ਼ਰਨਾਮਾ ਜੰਗ ਜੂ ਮੇਰੇ  ਮਾਲਕਾ
ਤੀਰ ਤੋ ਤਿਖੀ  ਤਰਜਮਾਨੀ ਕੌਮ ਦੀ
ਏਕ ਨੂਰ  ਏਕ ਜੋਤਿ  ਵਾਹ ਨਿਗਾਹ
ਨਾ ਊਚ ਦੀ ਨਾ ਨੀਚ ਦੀ ਹੈ ਕਤਾਰ
ਇਕ ਪਿਆਲਾ ਲਾਜਵਾਬ ਵਾਹ ਖੁਦਾ
ਤਸਵੀਰ ਹੈ ਏ ਨਬੀ ਏ ਪਾਕ ਕਰਮ
ਸ਼ਹੀਦ ਏ ਵਤਨ ਪਰਿਵਾਰ ਦੀ ਵਫ਼ਾ
ਜ਼ਿਕਰ ਕੀਆ ਜਿਗਰ ਹੈ ਮਰਦ ਦਾ
ਨਾ ਹੋਰ ਕੋਈ ਹੋ ਸਕਦਾ ਤੇਰੇ  ਜਿਹਾ
ਬੇ ਖੌਫ ਹੈ ਬੇ ਦਾਗ਼ ਹੈ ਸਿੱਖੀ ਫ਼ਸਲ
ਜ਼ਲਜ਼ਲਾ ਤੂਫ਼ਾਨ ਹੈ ਮਦਦ ਏ ਜ਼ੁਬਾਂ
ਤਾਰੀਖ਼ ਤਵਾਰੀਖ਼ ਹੈ ਦਰਜ਼ੇ ਬਿਆਨ
ਅੰਗਮੜਾ ਅਗੰਮੜਾ ਵਾਹ ਪਾਤਸ਼ਾਹ
ਪੁੱਤਰ ਸ਼ਹੀਦ ਪਿਤਾ ਸ਼ਹੀਦ ਵਾ ਰਜ਼ਾ
ਪੁਸ਼ਪ ਅਰਪਣ ਆਗਮਨ ਪੁਰਬ ਵਾ
ਹਰ ਜੰਗ ਏ ਜ਼ਬਰਦਸਤ ਨੇਕੀ ਬਦੀ
ਤਾਜ਼ ਦੀ ਨਾ ਤਖ਼ਤ ਦੀ ਰੱਖੀ  ਪ੍ਰਵਾਹ
ਅਕਾਲ ਉਸਤਤਿ ਫਤਿਹ ਅਕਾਲ ਦੀ
ਤੀਰ ਨੇਜ਼ਾ ਨਾਗਨੀ ਚਕ੍ਰ ਕਲਗ਼ੀ ਸਜ਼ਾ
ਬਖ਼ਸ਼ਿਸ਼ਾਂ ਬਖਸ਼ਿਸ਼ ਤੂੰ ਬਖਸ਼ੀਸ਼ ਦੇਹੁ
ਨਾ ਕਾਬਲੇ ਅਕਲ ਹੈ ਮੇਰੀ ਲਾਜ਼ ਵਾ
ਅਲਫਾਜ਼ ਕਮ ਹੈ  ਚੰਦੀ ਉਸਤਤਿ ਕਰੇ
ਵਾਹ ਵਾਹ ਵਾਹ ਵਾਹ ਸਾਹਿ ਸ਼ਹਿਨਸ਼ਾਹ
ਰਚਨਾ ਹਰਜਿੰਦਰ ਸਿੰਘ ਚੰਦੀ ਮਹਿਤਪੁਰ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਦੇਸ਼, ਸਮਾਜ ਅਤੇ  ਆਪਣੀ ਕੌਮ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਹੇ ਸਰਦਾਰ ਕਰਨੈਲ ਸਿੰਘ ਦਿਆਲਪਰੀ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਕੱਲ੍ਹ 18 ਜਨਵਰੀ ਦਿਨ ਵੀਰਵਾਰ ਨੂੰ
Next articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ‘ਚ ਸ਼ਿਰਕਤ ਕੀਤੀ