ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ‘ਚ ਸ਼ਿਰਕਤ ਕੀਤੀ

ਕਪੂਰਥਲਾ,  ( ਕੌੜਾ )-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ‘ਚ
ਸ਼੍ਰੀ ਗੁਰੂ ਹਰਿਕਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਪਿ੍ੰਸੀਪਲ ਰੇਨੂੰ ਅਰੋੜਾ ਅਤੇ ਸਟਾਫ਼ ਮੈਂਬਰਾਂ ਦੀ ਅਗਵਾਈ ਵਿੱਚ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਦੌਰਾਨ ਵਿਦਿਆਰਥੀਆਂ ਨੇ  ਜਿੱਥੇ ਬਹੁਤ ਹੀ ਸ਼ਾਨਦਾਰ ਬੈਂਡ ਦੀ ਪੇਸ਼ਕਾਰੀ ਦਿੱਤੀ, ਉਥੇ ਹੀ ਬੇਹਤਰੀਨ ਗਤਕੇ ਦਾ ਪ੍ਦਰਸ਼ਨ ਕਰਦਿਆਂ ਹੋਇਆਂ ਦਸਮ ਪਿਤਾ ਪ੍ਤੀ ਆਪਣੀ ਸ਼ਰਧਾ ਭਾਵਨਾ ਦਾ ਪ੍ਗਟਾਵਾ ਕੀਤਾ। ਗੁਰੂ ਜੀ ਦੇ ਪ੍ਕਾਸ਼ ਦਿਹਾੜੇ ਤੇ ਸਕੂਲ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਮਣੀ ਕਮੇਟੀ, ਇੰਜ: ਸਵਰਨ ਸਿੰਘ ਪ੍ਧਾਨ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜ : ਹਰਨਿਆਮਤ ਕੌਰ, ਪ੍ਰਸ਼ਾਸ਼ਕ ਇੰਜ:ਨਿਮਰਤਾ ਕੌਰ ਦੁਆਰਾ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਸਾਹਿਬ ਏ ਕਮਾਲ 
Next articleਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ `ਚ ਲੋਹੜੀ ਦਾ ਤਿਉਹਾਰ ਮਨਾਇਆ