(ਸਮਾਜ ਵੀਕਲੀ): ਕਰਨਾਟਕ ਸਰਕਾਰ ਦੇ ਮੰਤਰੀ ਕੇਸੀ ਈਸ਼ਵਰੱਪਾ ਨੇ ਕਿਹਾ, ‘ਅੱਜ ਅਸੀਂ ਇਸ ਦੇਸ਼ ’ਚ ਹਿੰਦੂਤਵ ਤੇ ਹਿੰਦੂ ਵਿਚਾਰਾਂ ਬਾਰੇ ਚਰਚਾ ਕਰ ਰਹੇ ਹਾਂ। ਅਸੀਂ ਜਦੋਂ ਕਹਿੰਦੇ ਸੀ ਕਿ ਅਯੁੱਧਿਆ ’ਚ ਰਾਮ ਮੰਦਰ ਬਣੇਗਾ ਤਾਂ ਲੋਕ ਸਾਡੇ ’ਤੇ ਹਸਦੇ ਸਨ। ਕੀ ਅਸੀਂ ਹੁਣ ਮੰਦਰ ਨਹੀਂ ਬਣਵਾ ਰਹੇ। ਇਸੇ ਤਰ੍ਹਾਂ ਕਿਸੇ ਸਮੇਂ ਭਵਿੱਖ ’ਚ 100, 200 ਜਾਂ 500 ਸਾਲ ਬਾਅਦ ਭਗਵਾਂ ਧਵੱਜ ਭਾਰਤ ਦਾ ਕੌਮੀ ਝੰਡਾ ਹੋਵੇਗਾ।’ ਉਨ੍ਹਾਂ ਕਿਹਾ, ‘ਸੈਂਕੜੇ ਸਾਲ ਪਹਿਲਾਂ ਰਾਮ ਚੰਦਰ ਤੇ ਮਾਰੂਤੀ ਦੇ ਰੱਥਾਂ ’ਤੇ ਭਗਵਾਂ ਝੰਡਾ ਲਹਿਰਾਉਂਦਾ ਸੀ। ਕੀ ਉਸ ਸਮੇਂ ਦੇਸ਼ ’ਚ ਤਿਰੰਗਾ ਸੀ? ਹੁਣ ਇਸ ਨੂੰ ਸਾਡਾ ਕੌਮੀ ਝੰਡਾ ਬਣਾ ਦਿੱਤਾ ਗਿਆ ਹੈ। ਜੋ ਇੱਜ਼ਤ ਇਸ ਨੂੰ ਦਿੱਤੀ ਜਾਂਦੀ ਹੈ, ਉਸ ਸਾਰਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ’ਤੇ ਕੋਈ ਸਵਾਲ ਨਹੀਂ ਹੈ। ਹੁਣ ਸੰਵਿਧਾਨਕ ਤੌਰ ’ਤੇ ਅਸੀਂ ਤਿਰੰਗੇ ਨੂੰ ਆਪਣੇ ਕੌਮੀ ਝੰਡੇ ਵਜੋਂ ਅਪਣਾ ਲਿਆ ਹੈ ਅਤੇ ਜਿਹੜੇ ਇਸ ਦੀ ਇੱਜ਼ਤ ਨਹੀਂ ਕਰਦੇ ਉਹ ਦੇਸ਼ਧ੍ਰੋਹੀ ਅਖਵਾਉਂਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly