HOME ਸਰਕਾਰੀ ਸਕੂਲ ਦੇ ਕਾਰਜ ਨੂੰ ਨੰਬਰਦਾਰ ਚਾੜ੍ਹਨਗੇ ਨੇਪੜੇ, ਵਿਧਾਇਕ ਹੈ ਬੇਬੱਸ –...

ਸਰਕਾਰੀ ਸਕੂਲ ਦੇ ਕਾਰਜ ਨੂੰ ਨੰਬਰਦਾਰ ਚਾੜ੍ਹਨਗੇ ਨੇਪੜੇ, ਵਿਧਾਇਕ ਹੈ ਬੇਬੱਸ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਫੋਟੋ : ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨਾਲ ਯੂਨੀਅਨ ਦੇ ਸਿਪਾਸੀਲਾਰ
ਦਸਮ ਪਿਤਾ ਨੂੰ ਯਾਦ ਕਰਨ ਉਪਰੰਤ ਨਵੇਂ ਵਰ੍ਹੇ 2026 ਲਈ ਨੰਬਰਦਾਰ ਯੂਨੀਅਨ ਅਤੇ ਸਰਬਤ ਦੇ ਭਲੇ ਕੀਤੀ ਅਰਦਾਸ
ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਸਾਲ 2025 ਤੱਕ ਪੰਜਾਬ ਸਰਕਾਰ ਦੇ ਕੰਮ-ਕਾਜ, ਨੰਬਰਦਾਰਾਂ ਪ੍ਰਤੀ ਸਰਕਾਰ ਦੇ ਰਵਈਏ ਅਤੇ ਯੂਨੀਅਨ ਦੇ ਕਾਰਜਾਂ ਦਾ ਲੇਖਾ ਜੋਖਾ ਕਰਨ ਸੰਬੰਧੀ ਹੋਈ। ਇਸ ਮੀਟਿੰਗ ਵਿੱਚ ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਨੂੰ ਸ਼ਰਧਾ ਭਾਵ ਨਾਲ ਯਾਦ ਕੀਤਾ ਗਿਆ, ਉਹਨਾਂ ਦੇ ਦਰਸਾਏ ਰਸਤੇ ਅਨੁਸਾਰ ਦਲੇਰੀ ਨਾਲ ਅੱਗੇ ਵੱਧਣ ਦਾ ਪ੍ਰਣ ਲਿਆ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ ਨੇ ਕਿਹਾ ਕਿ “ਆਪ” ਨੇ ਆਪਣੇ ਮੈਨੀਫੈਸਟੋ ਵਿੱਚ ਨੰਬਰਦਾਰ ਸਾਹਿਬਾਨਾਂ ਨੂੰ ਮਾਣ ਭੱਤਾ 3000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਨੰਬਰਦਾਰਾਂ ਦੀ ਮੰਗ 5000 ਰੁਪਏ ਦੀ ਸੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤਾ 1500 ਰੁਪਏ ਮਾਣ ਭੱਤਾ “ਆਪ” ਦੇ ਪ੍ਰਸ਼ਾਸਨ ਵੱਲੋਂ ਤਰਸਾ ਤਰਸਾ ਕੇ ਦਿੱਤਾ ਜਾਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਦੇ ਮੱਦੇਨਜ਼ਰ ਮਾਣਭੱਤਾ ਤੁਰੰਤ ਪ੍ਰਭਾਵ ਨਾਲ 5000 ਰੁਪਏ ਕੀਤਾ ਜਾਵੇ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ। ਨੰਬਰਦਾਰਾਂ ਦੇ ਸਿਪਾਸਿਲਾਰਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਹਰ ਫਰੰਟ ‘ਤੇ ਫੇਲ੍ਹ ਹੈ। ਨਿੱਤ ਹੁੰਦੇ ਕਤਲੇਆਮ ਤੋਂ ਸਿੱਧ ਹੈ ਪੁਲਿਸ ਪ੍ਰਸ਼ਾਸਨ ਫੇਲ੍ਹ ਹੈ, ਚਿੱਟੇ ਨਾਲ ਨਿੱਤ ਮਰਦੇ ਨੌਜਵਾਨ ਸਿੱਧ ਕਰਦੇ ਹਨ ਯੁੱਧ ਨਸ਼ਿਆਂ ਵਿਰੁੱਧ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਵਿਰੁੱਧ ਹੈ। ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਨੂਰਮਹਿਲ ਵਿੱਚ ਤਾਂ ਨਾ ਪੜ੍ਹਾਈ- ਨਾ ਦਵਾਈ- ਨਾ ਸਫਾਈ ਹੈ। ਹਲਕਾ ਵਿਧਾਇਕ ਧਾਰਮਿਕ ਸਟੇਜਾਂ ਤੋਂ ਖੜ੍ਹਕੇ ਵੀ ਕੁਫਰ ਤੋਲਣ ਤੋਂ ਗੁਰੇਜ ਨਹੀਂ ਕਰਦੀ, ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਮਾਇਕ ਰਾਹੀਂ ਕਹਿਣਾ ਕਿ ਦੇਖਿਓ ਕਿਵੇਂ ਚਮਚਾਉਂਦਾ ਸਕੂਲ ਤੁਹਾਡੇ ਸਾਹਮਣੇ ਹੋਵੇਗਾ ਪਰ ਸਕੂਲ ਅੱਜ ਤੱਕ ਨਾ ਬਣਿਆ। ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਮੁਜਾਹਰੇ ਵੀ ਕੀਤੇ ਗਏ, 26 ਜਨਵਰੀ ਦੇ ਪਵਿੱਤਰ ਦਿਹਾੜੇ ਪੁਤਲੇ ਵੀ ਫੂਕੇ ਗਏ, ਵਿਧਾਇਕ ਦੇ ਘਰ ਨੋਟਿਸ ਵੀ ਲਗਾਏ ਗਏ ਪਰ ਵਿਧਾਇਕ 4 ਸਾਲਾਂ ਵਿੱਚ ਇੱਕ ਵਿੱਦਿਆ ਦਾ ਮੰਦਰ ਨਾ ਉਸਾਰ ਸਕੀ। ਦੱਸ ਦੇਈਏ ਕਿ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਨੇ ਵਿਧਾਇਕ ਬਣਨ ਤੋਂ ਪਹਿਲਾਂ ਸਕੂਲ ਸਾਹਮਣੇ ਖੜ੍ਹੇ ਹੋ ਕੇ ਵੱਡਾ ਐਲਾਨ ਕੀਤਾ ਸੀ ਕਿ ਸਭ ਤੋਂ ਪਹਿਲਾਂ ਇਹ ਸਕੂਲ ਬਣੇਗਾ ਫਿਰ ਮੈਂ ਕੋਈ ਹੋਈ ਕੰਮ ਕਰਾਂਗੀ ਪਰ ਅਫ਼ਸੋਸ ਸਕੂਲ ਤਾਂ ਨਾ ਬਣਿਆ, ਸਕੂਲ ਨਸ਼ੇੜੀਆਂ ਅਤੇ ਅਯਾਸ਼ੀ ਦਾ ਅੱਡਾ ਜਰੂਰ ਬਣਿਆ। ਨੂਰਮਹਿਲ ਦਾ ਨੂਰ ਚਾਰ ਚੁਫੇਰੇ ਗੰਦ ਦੇ ਢੇਰਾਂ ਨਾਲ ਬੇ-ਨੂਰ ਜਰੂਰ ਹੋਇਆ। ਧਾਰਮਿਕ ਸਟੇਜਾਂ ਤੋਂ ਕੁਫਰ ਤੋਲਣ ਦਾ ਸਿੱਟਾ ਵੀ ਨਿਕਲਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਹਾਰ ਹੋਈ ਅਤੇ ਵਿਧਾਇਕ ਆਪਣਾ ਘਰ ਵੀ ਨਾ ਬਚਾ ਸਕੀ।  ਨੰਬਰਦਾਰ ਸਾਹਿਬਾਨਾਂ ਨੇ ਸਕੂਲ ਦੇ ਅੱਗੇ ਖੜ੍ਹਕੇ ਪ੍ਰਣ ਲਿਆ ਕਿ ਭਾਵੇਂ ਵਿਧਾਇਕ ਬੇਬੱਸ ਹੈ ਅਸਮਰਥ ਹੈ ਪਰ ਨੰਬਰਦਾਰ ਨਹੀਂ। ਸਕੂਲ ਬਣਾਉਣ ਲਈ ਪੂਰਾ ਟਿੱਲ ਲਗਾਇਆ ਜਾਵੇਗਾ। ਇਸ ਮੌਕੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ, ਅਫਸਰ ਲਾਇਨ ਬਬਿਤਾ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਜਸਪ੍ਰੀਤ ਕੌਰ ਸੰਧੂ ਅਤੇ ਸੀਤਾ ਰਾਮ ਸੋਖਲ ਉਚੇਚੇ ਤੌਰ ਤੇ ਸ਼ਾਮਿਲ ਹੋਏ। ਯੂਨੀਅਨ ਦੇ ਜ਼ਿਲ੍ਹਾ ਖਜਾਨਚੀ ਰਾਮ ਦਾਸ ਬਾਲੂ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਪੀ.ਆਰ.ਓ ਜਗਨ ਨਾਥ ਚਾਹਲ, ਮਹਿਲਾ ਨੰਬਰਦਾਰ ਸ਼੍ਰੀਮਤੀ ਦਲਜੀਤ ਕੌਰ ਜੰਡਿਆਲਾ ਸੰਯੁਕਤ ਸਕੱਤਰ, ਸਲਾਹਕਾਰ ਮਹਿੰਦਰ ਸਿੰਘ ਨਾਹਲ, ਜ਼ੋਨ ਇੰਚਾਰਜ ਜਸਵੰਤ ਸਿੰਘ ਜੰਡਿਆਲਾ ਸਰਕਲ, ਗੁਰਦੇਵ ਸਿੰਘ ਜ਼ੋਨ ਇੰਚਾਰਜ, ਉਮਰਪੁਰ ਕਲਾਂ, ਸਲਾਹਕਾਰ ਦਲਜੀਤ ਸਿੰਘ ਭੱਲੋਵਾਲ, ਜਰਨੈਲ ਸਿੰਘ ਗਦਰਾ, ਆਤਮਾ ਰਾਮ ਭੰਡਾਲ ਬੂਟਾ, ਕਾਰਜਕਾਰੀ ਮੈਂਬਰ ਦਿਲਾਵਰ ਸਿੰਘ ਗੁਮਟਾਲੀ, ਬੱਗੜ ਰਾਮ ਬਿਲਗਾ, ਅਮਰੀਕ ਸਿੰਘ ਧਨੀ ਪਿੰਡ, ਸ਼ਿੰਗਾਰਾ ਸਿੰਘ ਸ਼ਾਦੀਪੁਰ, ਸਰਵਣ ਰਾਮ ਨੱਥੇਵਾਲ, ਜੀਤ ਰਾਮ ਸ਼ਾਮਪੁਰ, ਸੰਤੋਖ ਸਿੰਘ ਬਿਲਗਾ, ਅਜੀਤ ਰਾਮ ਤਲਵਣ, ਹਰਪਾਲ ਸਿੰਘ ਪੁਆਦੜਾ, ਦਲਜੀਤ ਸਿੰਘ ਭੱਲੋਵਾਲ, ਸ਼ਰਨਜੀਤ ਸਿੰਘ ਧਨੀ ਪਿੰਡ, ਜਗੀਰ ਸਿੰਘ ਸੰਗੋਵਾਲ, ਹਰਭਜਨ ਸਿੰਘ ਭੰਡਾਲ ਬੂਟਾ ਤੋਂ ਇਲਾਵਾ ਹੋਰ ਸਾਥੀ ਨੰਬਰਦਾਰ ਸਾਹਿਬਾਨਾਂ ਨੇ ਸਾਲ 2026 ਲਈ ਨੰਬਰਦਾਰ ਸਾਹਿਬਾਨਾਂ, ਨੂਰਮਹਿਲ ਅਤੇ ਪੰਜਾਬ ਲਈ ਦਸਮ ਪਿਤਾ ਪਾਸੋਂ ਚੜ੍ਹਦੀ ਕਲ੍ਹਾ ਲਈ ਆਸ਼ੀਰਵਾਦ ਮੰਗਿਆ ਅਤੇ ਹੱਕ ਸੱਚ ਦੀ ਲੜਾਈ ਲੜਨ ਦਾ ਵਰ ਮੰਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਵੱਲੋ ਲਗਾਇਆ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ
Next articleਸੇਫਟੀ ਅਤੇ ਸਿਕਿਉਰਟੀ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ