ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸਿੱਖ ਕੌਮ ਵਿੱਚ ਮਹਾਨ ਸ਼ਹੀਦੀ ਪਾਉਣ ਵਾਲੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚੱਲ ਰਹੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿੰਡ ਪਿੰਡ ਸ਼ਹਿਰ ਹਰ ਗਲੀ ਮਹੱਲੇ ਸਮਾਗਮ ਰਚਾਏ ਜਾ ਰਹੇ ਹਨ ਅਤੇ ਗੁਰੂ ਸਾਹਿਬ ਦੇ ਲਾਡਲਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਕੇ ਸੰਗਤ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੀ ਹੈ। ਇਸ ਕੜੀ ਅਧੀਨ ਵੱਖ-ਵੱਖ ਗਾਇਕ ਕਲਾਕਾਰਾਂ ਵਲੋਂ ਵੀ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਅਕੀਦਤ ਆਪਣੀਆਂ ਧਾਰਮਿਕ ਰਚਨਾਵਾਂ ਰਾਹੀਂ ਯਾਦ ਕੀਤਾ ਜਾ ਰਿਹਾ ਹੈ । ਬੀ ਆਰ ਰਿਕਾਰਡਸ ਦੀ ਤਰਫੋਂ ਸਾਧ ਬੋਦਲ ਅਤੇ ਤਾਜ ਨਗੀਨਾ ਗਾਇਕ ਵਲੋਂ ਆਪਣੀ ਧਾਰਮਿਕ ਰਚਨਾ “ਪਾਤਸ਼ਾਹ” ਟਾਈਟਲ ਹੇਠ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਤਾਜ ਨਗੀਨਾ ਨੇ ਦੱਸਿਆ ਕਿ ਇਸ ਰਚਨਾ ਨੂੰ ਗੀਤਕਾਰ ਸਾਧ ਬੋਦਲ ਨੇ ਉਸ ਨਾਲ ਗਾਇਆ ਅਤੇ ਲਿਖਿਆ ਹੈ। ਇਸ ਦਾ ਸੰਗੀਤ ਮਿਲਨ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਦੇ ਵੀਡੀਓਜ ਨੂੰ ਡੀ ਆਰ ਸਿੰਘ ਸਾਬ ਵਲੋਂ ਤਿਆਰ ਕੀਤਾ ਗਿਆ ਹੈ । ਸੰਗਤ ਉਹਨਾਂ ਦੇ ਇਸ ਧਾਰਮਿਕ ਉਪਰਾਲੇ ਨੂੰ ਸ਼ਰਧਾ ਤੇ ਸਤਿਕਾਰ ਨਾਲ ਸਰਵਣ ਕਰੇਗੀ ਇਸ ਗਾਇਕ ਜੋੜੀ ਦੀ ਟੀਮ ਨੂੰ ਇਹੀ ਉਮੀਦ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly