ਲਿਬੀਆ ’ਚ ਅਗਵਾ ਸੱਤ ਭਾਰਤੀ ਛੱਡੇ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ) : ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਲਿਬੀਆ ’ਚ ਪਿਛਲੇ ਮਹੀਨੇ ਜੋ ਸੱਤ ਭਾਰਤੀ ਅਗਵਾ ਕੀਤੇ ਗਏ ਸਨ, ਉਹ ਛੱਡ ਦਿੱਤੇ ਗਏ ਹਨ। ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਇਹ ਭਾਰਤੀ ਨਾਗਰਿਕ ਉਸ ਸਮੇਂ ਅਸਸ਼ਵੈਰਿਫ ’ਚ 14 ਸਤੰਬਰ ਨੂੰ ਉਸ ਸਮੇਂ ਅਗਵਾ ਕਰ ਲਏ ਗਏ ਸਨ ਜਦੋਂ ਇਹ ਭਾਰਤ ਲਈ ਜਹਾਜ਼ ਫੜਨ ਵਾਸਤੇ ਤ੍ਰਿਪੋਲੀ ਹਵਾਈ ਅੱਡੇ ਵੱਲ ਜਾ ਰਹੇ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ, ‘ਸਾਨੂੰ ਇਹ ਦੱਸਣ ’ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 14 ਸਤੰਬਰ ਨੂੰ ਲਿਬੀਆ ’ਚ ਅਗਵਾ ਕੀਤੇ ਗਏ ਸੱਤ ਭਾਰਤੀ ਬੀਤੇ ਦਿਨ ਛੱਡ ਦਿੱਤੇ ਗਏ ਹਨ।’ ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਹ ਭਾਰਤੀ ਇੱਥੇ ਉਸਾਰੀ ਤੇ ਤੇਲ ਸਪਲਾਈ ਕੰਪਨੀ ’ਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਿਕ ਦੂਤਾਵਾਸ ਅਤੇ ਸਰਕਾਰ ਦੀ ਸਹਾਿੲਤਾ ਨਾਲ ਭਾਰਤੀਆਂ ਨੂੰ ਛੁਡਵਾਇਆ ਗਿਆ ਹੈ।

Previous articleCovid-19 death cases in Israel surpass 2,000
Next articleOffered massage, Indian in UAE assaulted, robbed of over 33K dirhams