HOME ਸਦਭਾਵਨਾ ਕਾਲਜ ਦੇ ਵਿਦਿਆਰਥੀਆਂ ਨੇ ਬੀ.ਐੱਡ ਦੇ ਤੀਜੇ ਸੈਸ਼ਨ 2025-2026 ਵਿੱਚ ਮਾਰੀਆਂ...

ਸਦਭਾਵਨਾ ਕਾਲਜ ਦੇ ਵਿਦਿਆਰਥੀਆਂ ਨੇ ਬੀ.ਐੱਡ ਦੇ ਤੀਜੇ ਸੈਸ਼ਨ 2025-2026 ਵਿੱਚ ਮਾਰੀਆਂ ਮੱਲਾਂ

1

 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਯੂਨੀਵਰਸਿਟੀ ਬੀ.ਐੱਡ ਸਮੈਸਟਰ ਤੀਜੇ ਅਕਾਦਮਿਕ ਸੈਸ਼ਨ 2025-26 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ, ਸਦਭਾਵਨਾ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਨਤੀਜੇ ‘ਚ ਸਿਮਰਨ ਗੋਗਨਾ ਪੁੱਤਰੀ ਪਰਮਿੰਦਰ ਸਿੰਘ ਨੇ 89% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਭਾਵਨਾ ਪੁੱਤਰੀ ਜਗਮੋਹਨ ਰਾਏ, ਨਿਸ਼ਾ ਰਾਣੀ ਪੁੱਤਰੀ ਹਰਮੇਸ਼ ਲਾਲ, ਪਾਇਲ ਸੋਨੀ ਪੁੱਤਰੀ ਵਿਜੇ ਸੋਨੀ, ਰਿਸ਼ਭ ਨੰਦਾ ਪੁੱਤਰੀ ਸੰਦੀਪ ਨੰਦਾ ਨੇ 88.60% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨੀਰਜ ਸ਼ਰਮਾ ਪੁੱਤਰੀ ਗਣੇਸ਼ ਸ਼ਰਮਾ, ਨਿਤਿਆ ਸ਼ਰਮਾ ਪੁੱਤਰੀ ਬਲਵਿੰਦਰ ਕੁਮਾਰ, ਪਰਮਿੰਦਰ ਕੌਰ ਪੁੱਤਰੀ ਸੁਖਪਾਲ ਸਿੰਘ ਅਤੇ ਪ੍ਰਿਯੰਕਾ ਦੂਆ ਪੁੱਤਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਤਿੰਦਰ ਦੂਆ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦੀ ਸਦਭਾਵਨਾ ਸੰਸਥਾ ਦਾ ਨਾਮ ਉੱਚਾ ਕੀਤਾ। ਕਾਲਜ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ਼ ਨੇ ਪਾਸ ਹੋਏ ਵਿਦਿਆਰਥੀਆਂ ਦੇ ਮੂੰਹ ਮਿੱਠੇ ਕੀਤੇ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਦਾਦੂ ਸਾਹਿਬ ਵਿੱਚ ਹੋਈ ‘ਪੰਥਕ ਇਕੱਤਰਤਾ’ ਨੇ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣ ਦਾ ਦਿੱਤਾ ਸੱਦਾ
Next articleਬੀਕੇਯੂ ਪੰਜਾਬ (ਇਕਾਈ ਜਲੰਧਰ ਨੇ ) ਦਾਣਾ ਮੰਡੀ ਮਹਿਤਪੁਰ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ