HOME ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ, ਰਾਏਕੋਟ ਵਿਖੇ “ਨਸ਼ਿਆਂ ਵਿਰੁੱਧ ਸੈਮੀਨਾਰ ਅਤੇ ਗਤੀਵਿਧੀਆਂ ਦਾ...

ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ, ਰਾਏਕੋਟ ਵਿਖੇ “ਨਸ਼ਿਆਂ ਵਿਰੁੱਧ ਸੈਮੀਨਾਰ ਅਤੇ ਗਤੀਵਿਧੀਆਂ ਦਾ ਆਯੋਜਨ”

4
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ, ਰਾਏਕੋਟ ਵਿਖੇ ਬੀ ਐੱਡ ਸੈਸ਼ਨ  2025-27 ਅਤੇ 2024-26 ਦੇ ਭਾਵੀ ਅਧਿਆਪਕਾਂ ਨੂੰ ਨਸ਼ਿਆਂ ਵਿਰੁੱਧ  ਸੈਮੀਨਾਰ ਵਿੱਚ ਬਿਠਾਇਆ ਗਿਆ। ਸੈਮੀਨਾਰ ਵਿੱਚ ਕਾਲਜ ਦੇ ਕਾਰਜਕਾਰੀ  ਪ੍ਰਿੰਸੀਪਲ ਮੈਡਮ ਬਲਜੀਤ ਕੌਰ, ਲੈਕਚਰਾਰ ਡਾ: ਵਿਸ਼ਾਲ ਗੁਪਤਾ, ਮੈਡਮ ਲਖਵਿੰਦਰ ਕੌਰ, ਮੈਡਮ ਗਗਨਦੀਪ ਕੌਰ, ਲੈਕਚਰਾਰ ਕੁਲਦੀਪ ਸਿੰਘ ਅਤੇ ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਸ਼ੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ। ਅਸੀ ਜੀਵਨ ਵਿੱਚ ਕਦੇ ਵੀ ਨਸ਼ਿਆਂ ਦਾ ਇਸਤੇਮਾਲ ਨਹੀ ਕਰਾਂਗੇ। ਸੈਮੀਨਾਰ ਤੋਂ ਬਾਅਦ ਵਿਦਿਆਰਥੀਆਂ ਨੇ ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਵਿੱਚ  ਗੁਰਜੀਤ ਕੌਰ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਕਾਲਜ ਦਾ ਸਮੂਹ ਸਟਾਫ ਮੌਜੂਦ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਚਾਇਤੀ ਰਾਜ ਨੂੰ ਹੇਠਲੇ ਪੱਧਰ ਤੋਂ ਰਾਜੀਵ ਗਾਂਧੀ ਨੇ ਮਜ਼ਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ- ਬਾਵਾ
Next article14 ਸਾਲਾਂ ਦੀ ਉਡੀਕ ਖਤਮ: ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਦਾ ਭਾਰਤ ਵਿੱਚ ਸ਼ਾਨਦਾਰ ਸਵਾਗਤ, “GOAT ਇੰਡੀਆ ਟੂਰ” ਸ਼ੁਰੂ।