HOME ਪੰਚਾਇਤੀ ਰਾਜ ਨੂੰ ਹੇਠਲੇ ਪੱਧਰ ਤੋਂ ਰਾਜੀਵ ਗਾਂਧੀ ਨੇ ਮਜ਼ਬੂਤ ਕੀਤਾ ਅਤੇ...

ਪੰਚਾਇਤੀ ਰਾਜ ਨੂੰ ਹੇਠਲੇ ਪੱਧਰ ਤੋਂ ਰਾਜੀਵ ਗਾਂਧੀ ਨੇ ਮਜ਼ਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ- ਬਾਵਾ

2

ਕਿਹਾ– ਮੁੱਖ ਮੰਤਰੀ ਵਿਦੇਸ਼ ਵਿੱਚ ਹਨ ਪਰ ਹੈਲੀਕਾਪਟਰ ਪੰਜਾਬ ਵਿੱਚ ਉੱਡ ਰਿਹਾ ਪੰਜਾਬੀਆਂ ਦੇ ਖਰਚੇ ‘ਤੇ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)- ਪੰਚਾਇਤੀ ਰਾਜ ਨੂੰ ਹੇਠਲੇ ਪੱਧਰ ਤੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮਜ਼ਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦਿੱਤਾ। ਇਹ ਸ਼ਬਦ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਦੇ ਹੋਏ ਦਾਖਾ ਅਤੇ ਸਾਹਨੇਵਾਲ ਹਲਕੇ ਵਿੱਚ ਭਰਵੀਆਂ ਚੋਣ ਮੀਟਿੰਗਾਂ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਬਜਰਵਰ ਅਤੇ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਬੋਲਦੇ ਹੋਏ ਕਹੇ। ਇਸ ਸਮੇਂ ਹਲਕਾ ਦਾਖਾ ਦੇ ਇੰਚਾਰਜ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਹਲਕਾ ਸਾਹਨੇਵਾਲ ਦੇ ਇੰਚਾਰਜ ਬਿਕਰਮ ਬਾਜਵਾ, ਸੀਨੀਅਰ ਨੇਤਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਰਾਮਨਾਥ ਸਾਹਨੇਵਾਲ, ਰਣਜੀਤ ਸਿੰਘ ਸਾਹਨੇਵਾਲ, ਮਨਪ੍ਰੀਤ ਈਸੇਵਾਲ, ਸਤਿੰਦਰ ਸਿੰਘ ਕਾਕਾ ਗਰੇਵਾਲ ਹਾਜਰ ਸਨ। ਇਸ ਸਮੇਂ ਬਾਵਾ ਨੇ ਕੋਟ ਗੰਗੂ ਰਾਏ ਵਿਖੇ ਬੋਲਦੇ ਬੱਬੂ ਪੰਡਿਤ ਨੂੰ ਯਾਦ ਕੀਤਾ ਜਿਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ ਕਾਂਗਰਸ ਪਾਰਟੀ ਹੈ। ਉਹਨਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੇਠਲੇ ਪੱਧਰ ‘ਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ ਅਤੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਿਦੇਸ਼ ਵਿੱਚ ਹਨ ਪਰ ਹੈਲੀਕਾਪਟਰ ਪੰਜਾਬੀਆਂ ਦੇ ਖਰਚੇ ਵਿੱਚ ਪੰਜਾਬ ਵਿੱਚ ਉੱਡ ਰਿਹਾ ਹੈ। ਬਾਵਾ ਨੇ ਕਿਹਾ ਕਿ ਝਾੜੂ (ਸੂਣ) ਜੇਕਰ ਘਰ ਵਿੱਚ ਖੜੀ ਹੋਵੇ ਤਾਂ ਲੜਾਈ ਦਾ ਮੁੱਢ ਸਮਝਿਆ ਜਾਂਦਾ ਹੈ। ਹੁਣ ‘ਆਪ’ ਵਾਲਿਆਂ ਨੇ ਤਾਂ ਚਾਰ ਸਾਲ ਤੋਂ ਸੂਣ ਖੜੀ ਕੀਤੀ ਹੋਈ ਹੈ। ਪੰਜਾਬ ਵਿੱਚ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਮਜ਼ਦੂਰ, ਮੁਲਾਜ਼ਮ ਯੂਥ ਸਭ ਵਰਗਾਂ ਦੇ ਲੋਕ ਤੰਗ ਹਨ। ਦਿਨ ਦਿਹਾੜੇ ਕੁੱਟੇ, ਲੁੱਟੇ ਅਤੇ ਮਾਰੇ ਜਾ ਰਹੇ ਹਨ। ਕੋਈ ਵੀ ਪੰਜਾਬੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ: ਮੁੱਠਭੇੜ ਤੋਂ ਬਾਅਦ ਅਪਰਾਧੀ ਗ੍ਰਿਫ਼ਤਾਰ, 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ
Next articleਸਦਭਾਵਨਾ ਕਾਲਜ ਆਫ਼ ਐਜੂਕੇਸ਼ਨ, ਰਾਏਕੋਟ ਵਿਖੇ “ਨਸ਼ਿਆਂ ਵਿਰੁੱਧ ਸੈਮੀਨਾਰ ਅਤੇ ਗਤੀਵਿਧੀਆਂ ਦਾ ਆਯੋਜਨ”