(ਸਮਾਜ ਵੀਕਲੀ)
ਤੇਰਾ ਸਾਡੀ ਰੂਹ ‘ਚੋਂ ਰੁੱਗ ਭਰਨਾ,
ਤੇਰਾ ਭੋਲ਼ਾ ਚਿਹਰਾ ਲੱਖਾਂ ਅੱਖਾਂ ਨੇ ਕੈਦ ਕਰਨਾ,
ਤੇਰਾ ਕਰੋੜਾਂ ਦਿਲਾਂ ‘ਚ ਧੜਕਨਾਂ,
ਤੇਰਾ ਹਵਾ ਦੀ ਤਰ੍ਹਾਂ ਸਰਕਨਾ,
ਤੇਰੇ ਉੱਚੇ ਬੇਖੋਫ਼ ਬੋਲ,
ਤੇਰੀ ਮਸਤਾਂ ਵਾਲੀ ਤੋਰ,
ਤੇਰੀ ਫ਼ਕੀਰੀ ਦੇ ਚਰਚੇ,
ਤੇਰੀ ਬੇਗੁਨਾਹੀ ਤੇ ਪਰਚੇ,
ਤੇਰੇ ਸੱਚੇ-ਸੁੱਚੇ ਹਾਸੇ, ਤੇਰੇ ਅੱਜ ਬੇਬਸ ਮਾਪੇ,
ਤੇਰੀ ਗੁੱਡੀ ਅਸਮਾਨੀ ਚੜ੍ਹਨੀ, ਤੇਰੀ ਰੀਸ ਕਿਸੇ ਨਾ ਕਰਨੀ,
ਤੇਰੇ ਲਈ ਲੱਖਾਂ ਮਾਵਾਂ ਦੀਆਂ ਦੁਆਵਾਂ,
ਤੇਰੇ ਸਿਰ ਫ਼ਰਿਸ਼ਤਿਆਂ ਦੀਆਂ ਛਾਵਾਂ,
ਤੇਰੇ ਹੱਥ ਪਾਰਸ ਦੀ ਵੱਟੀ,
ਤੇਰੇ ਨਾਂ ਤੇ ਬਹੁਤਿਆਂ ਸ਼ੋਹਰਤ ਖੱਟੀ,
ਤੇਰੇ ਵਿਯੋਗ ‘ਚ ਸਭ ਦੀਆਂ ਅੱਖਾਂ ਗਿੱਲੀਆਂ,
ਤੇਰੇ ਬਿਨਾਂ ਸਾਡੀਆਂ ਸਭ ਖੁਸ਼ੀਆਂ ਸਿੱਲੀਆਂ,
ਤੇਰੇ ਤੋਂ ਕੁਰਬਾਨ ਸਾਡੇ ਹਾਸੇ,
ਤੇਰੇ ਬਿਨਾਂ ਸਾਡੇ ਮਾਸੂਮਾਂ ਦੇ ਚਿਹਰੇ ਉਦਾਸੇ,
ਤੇਰੇ ਜਿਹੀ ਕਿਸੇ ਨੂੰ ਮੁਹੱਬਤ ਨਾ ਮਿਲਣੀ,
ਤੇਰੇ ਜਿਹੀ ਊਰਜਾ ਭਰੀ ਕਲੀ ਫਿਰ ਨਾ ਖਿੜਨੀ,
ਤੇਰਾ ਨਾਂ ਧਰੂ-ਤਾਰੇ ਦੀ ਤਰ੍ਹਾਂ ਚਮਕਦਾ,
‘ਸਿੱਧੂ’ ਸਾਡੇ ਦਿਲਾਂ, ਰੂਹਾਂ, ਖੁਸ਼ੀਆਂ, ਗ਼ਮੀਆਂ,
ਹਾਸਿਆਂ, ਹੰਝੂਆਂ ‘ਚ ਪਲ-ਪਲ ਹੈ ਰਮਕਦਾ…
(ਹਰਬੰਸ ਕੌਰ ਧਾਲੀਵਾਲ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly