ਕੁਰਬਾਨੀ

(ਸਮਾਜ ਵੀਕਲੀ)

ਜ਼ਿੰਦਾਂ ਨਿੱਕੀਆਂ-ਨਿੱਕੀਆਂ ਨੇ,ਕੀਤੇ ਵੱਡੇ-ਵੱਡੇ ਸਾਕੇ,
ਜ਼ਿੰਦ ਦੇਸ਼ ਤੋਂ ਵਾਰ ਗਏ, ਮੇਰੇ ਸੋਹਣੇ ਦੇਸ਼ ਦੇ ਰਾਖੇ,
ਪ੍ਰਵਾਹ ਨਾ ਕੀਤੀ ਸੀ,-2,ਕਰਗੇ ਦੇਸ਼ ਲਈ ਕੁਰਬਾਨੀ।
ਵੀਰੋ ਦੇਸ਼ ਅਜ਼ਾਦੀ ਲਈ, ਸੂਰਮੇ ਵਾਰ ਗਏ ਜ਼ਿੰਦਗਾਨੀ।
ਕਈ ਭਗਤ ਸਿੰਘ ਵਰਗੇ, ਦੇਸ਼ ਲਈ ਹੱਸ ਹੱਸ ਫਾਂਸੀ ਚੜ੍ਹ ਗਏ,
ਕਈ ਊਧਮ ਸਿੰਘ ਵਰਗੇ,ਵੈਰੀ ਤੇ ਲੰਦਨ ਵਿੱਚ ਜਾ ਵਰ੍ਹ ਗਏ,
ਭਾਜੀ ਮੋੜਤੀ ਤਾਜ਼ੀ ਸੀ-2, ਵੈਰੀ ਦਾ ਹੋਣ ਨਾ ਦਿੱਤਾ ਸਾਨੀ,
ਵੀਰੋ ਦੇਸ਼ ਅਜ਼ਾਦੀ ਲਈ ਸੂਰਮੇ ਵਾਰ ਗਏ ਜ਼ਿੰਦਗਾਨੀ।
ਮੈਂ ਬੀਜ ਬੰਦੂਕ ਰਿਹਾ, ਆਖਿਆ ਭਗਤ ਸਿੰਘ ਸੁਣ ਬਾਬੇ,
ਕੱਢ ਬਾਹਰ ਫ਼ਰੰਗੀਆਂ ਨੂੰ,ਕਰਦੂ ਦੇਸ਼ ਮੇਰੇ ਤੋਂ ਲਾਂਭੇ,
ਕਰ ਮੌਤ ਕਬੂਲ ਲਈ-2, ਵੈਰੀ ਦੀ ਈਨ ਪਰ ਪ੍ਰਵਾਨੀ।
ਵੀਰੋ ਦੇਸ਼ ਅਜ਼ਾਦੀ ਲਈ ਸੂਰਮੇ ਵਾਰ ਗਏ ਜ਼ਿੰਦਗਾਨੀ।
ਦਿਨ 15 ਅਗਸਤ ਵਾਲ਼ਾ,ਸੰਨ 47 ਭਾਗਾ ਆਇਆ,
ਅਸੀਂ 200 ਸਾਲ ਪਿੱਛੋਂ,ਫਾ਼ਹਾ ਗੱਲੋਂ ਗੁਲਾਮੀ ਲਾਹਿਆ,
ਜਾਂਦੇ – ਜਾਂਦੇ ਵੈਰੀ ਵੀ-2, ਪਰ ਕਰ ਗਏ ਕਾਰ-ਸੈ਼ਤਾਨੀ।
ਵੀਰੋ ਦੇਸ਼ ਅਜ਼ਾਦੀ ਲਈ ਸੂਰਮੇ ਵਾਰ ਗਏ ਜ਼ਿੰਦਗਾਨੀ,
ਜਾਂਦੇ-ਜਾਂਦੇ ਗੋਰਿਆਂ ਨੇ, ਧਾਲੀਵਾਲ ਭਾਈ ਨਾਲ਼ ਭਾਈ ਲੜਾਤਾ ,
ਮੁਸਲਿਮ ਲਈ ਪਾਕਿਸਤਾਨ,‍ਹਿੰਦੂ ਲਈ ਹਿੰਦੋਸਤਾਨ ਬਣਾਤਾ,
ਕਰੇ ਕੀ ਰਣਬੀਰ ਬਿਆਨ-2,ਜੋ ਹੋਈ੍ ਉਸ ਵੇਲੇ ਖੂਨਾਂ ਖਾਨੀ
ਵੀਰੋ ਦੇਸ਼ ਅਜ਼ਾਦੀ ਲਈ ਸੂਰਮੇ ਵਾਰ ਗਏ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ
9872299613

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਭਗਤ ਦਾ ਪਿਸਤੌਲ”
Next article*ਯਾਦ ਯੋਧਿਆਂ ਦੀ*