*ਯਾਦ ਯੋਧਿਆਂ ਦੀ*

(ਸਮਾਜ ਵੀਕਲੀ)

ਲੱਖ-2 ਪ੍ਰਣਾਮ ਭਗਤ ਸਿੰਘ ਇਨਕਲਾਬੀ ਨੂੰ।
ਰਾਜਗੁਰੂ, ਸੁਖਦੇਵ ਅਤੇ ਹਰ ਇੱਕ ਪੰਜਾਬੀ ਨੂੰ।

ਜਿਹੜੇ ਆਪਣੇ ਦੇਸ਼ ਲਈ ਕੁਰਬਾਨ ਹੋ ਗਏ ਨੇ।
ਸੱਚਮੁਚ ਦੁਨੀਆਂ ਉੱਤੇ ਅੱਜ ਮਹਾਨ ਹੋ ਗਏ ਨੇ।

ਚੜ੍ਹਦੀ ਉਮਰੇ ਵਿੱਚ ਜਵਾਨੀ ਜਾਨਾਂ ਵਾਰ ਗਏ।
ਦੇਖ ਉਹਨਾਂ ਦੀ ਸੂਰਬੀਰਤਾ ਗੋਰੇ ਹਾਰ ਗਏ।

ਸ਼ਰਧਾ ਦੇ ਫੁੱਲ ਅਰਪਣ ਕਰਲੋ ਬੀਰ ਸ਼ਹੀਦਾਂ ਨੂੰ।
ਪਾਕ-ਪਵਿੱਤਰ ਭਾਰਤ ਮਾਂ ਦੇ ਅਮਰ ਮੁਰੀਦਾਂ ਨੂੰ।

ਆਓ ਸਾਰੇ ਹਿੰਦ ਵਾਸੀ ਮਿਲ ਯਾਦ ਮਨਾ ਲਈਏ।
ਭਗਤ, ਗੁਰੂ, ਸੁਖਦੇਵ ਹੋਰਾਂ ਦੇ ਸੋਹਲੇ ਗਾ ਲਈਏ।

ਯਾਦ ਯੋਧਿਆਂ ਦੀ ਨਾ ਦਿਲ ਚੋਂ ਕਦੇ ਭੁਲਾਂਦਾ ਬਈ।
“ਲੱਖਾ” ਅਮਰ ਸ਼ਹੀਦਾਂ ਤੋਂ ਬਲਿਹਾਰੇ ਜਾਂਦਾ ਬਈ।

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਸੰਪਰਕ +447438398345

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਬਾਨੀ
Next articleਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਰਤਮਾਨ ਸਮੇਂ ਵਿੱਚ ਅਮਲ