ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 2 ਨਵੰਬਰ 2025 ਨੂੰ 5 ਕਿਲੋਮੀਟਰ ਦੀ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਵਾਕਥੌਨ ਪ੍ਰਤੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ ਕਲੱਬ ਦੇ ਮੈਂਬਰ ਕਲੱਬ ਪ੍ਰਧਾਨ ਪਰਮਜੀਤ ਸੱਚਦੇਵਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿੱਚ ਪੁੱਜੇ ਤੇ ਇਸ ਦੌਰਾਨ ਪਰਮਜੀਤ ਸੱਚਦੇਵਾ ਵੱਲੋਂ ਇਸ ਵਾਕਥੌਨ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ਗਈ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਵੱਲੋਂ ਸਮੇਂ-ਸਮੇਂ ’ਤੇ ਕਰਵਾਈਆਂ ਜਾਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਸਮਾਜ ਨੂੰ ਅੱਗੇ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਹਨ ਤਾਂ ਜੋ ਇੱਕ ਨਿਰੋਏ ਤੇ ਸੇਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਵਾਕਥੌਨ ਸਾਡੇ ਉੱਘੇ ਐਥਲੀਟ ਸਵ. ਫੌਜਾ ਸਿੰਘ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਵਾਕਥੌਨ ਵਿੱਚ ਹਰ ਇੱਕ ਸ਼ਹਿਰ ਵਾਸੀ ਭਾਗ ਲੈ ਸਕੇਗਾ ਅਤੇ ਇਸ ਤੋਂ ਇਲਾਵਾ 8 ਸਾਲ ਤੱਕ ਦੇ ਬੱਚਿਆਂ ਲਈ 5 ਕਿਲੋਮੀਟਰ ਦੀ ਸਾਈਕਲੋਥਾਨ ਵੀ ਕਰਵਾਈ ਜਾ ਰਹੀ ਹੈ, ਬੱਚਿਆਂ ਲਈ ਖਾਸ ਸਹੂਲਤ ਇਹ ਰਹੇਗੀ ਕਿ ਉਹ ਵਾਕਥੌਨ ਜਾ ਸਾਈਕਲੋਥਾਨ ਕਿਸੇ ਵੀ ਈਵੇਂਟ ਦਾ ਹਿੱਸਾ ਬਣ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ 50 ਰੁਪਏ ਰਜਿਸਟਰੇਸ਼ਨ ਫੀਸ ਰੱਖੀ ਗਈ ਹੈ ਤੇ ਇਸ ਨਾਲ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਵਜ੍ਹੋਂ ਦਿੱਤਾ ਜਾਵੇਗਾ ਤਾਂ ਜੋ ਸਪੈਸ਼ਲ ਬੱਚਿਆਂ ਲਈ ਭਲਾਈ ਹੋ ਸਕੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਈਵੇਂਟ ਵਿੱਚ ਭਾਗ ਲੈਣ ਵਾਲਿਆਂ ਨੂੰ ਮੈਡਲ, ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਕਲੱਬ ਵੱਲੋਂ ਦਿੱਤੀ ਜਾਵੇਗੀ ਤੇ ਇਹ ਵਾਕਥੌਨ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਪਿ੍ਰੰਸੀਪਲ ਰਾਜਨ ਅਰੋੜਾ, ਲੈਕ. ਬਲਵਿੰਦਰ ਸਿੰਘ, ਲੈਕ. ਅਨੀਤਾ ਕੁਮਾਰੀ, ਇੰਦੂ ਬਾਲਾ, ਲੈਕ. ਸਵੀਤਾ, ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਸਾਗਰ ਸੈਣੀ, ਅਮਰਿੰਦਰ ਸੈਣੀ, ਮੁਨੀਰ ਨਾਜਰ, ਦੌਲਤ ਸਿੰਘ, ਸੰਜੀਵ ਸੋਹਲ, ਰਹਿਤ ਬਸੀ, ਉਕਾਂਰ ਸਿੰਘ, ਤਰਲੋਚਨ ਸਿੰਘ, ਸੌਰਭ ਸ਼ਰਮਾ, ਗੁਰਵਿੰਦਰ ਸਿੰਘ ਵੀ ਮੌਜੂਦ ਸਨ।
ਸੱਚਦੇਵਾ ਸਟਾਕਸ ਵਾਕਥੌਨ ਪ੍ਰਤੀ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ਸਰਕਾਰੀ ਸਕੂਲ ਸ਼ੇਰਗੜ੍ਹ ਵਿੱਚ ਬੱਚਿਆਂ ਨੂੰ ਕੀਤਾ ਗਿਆ ਲਾਮਬੰਦ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


