ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਅਪ੍ਰੈਲ ਵਿੱਚ 14 ਜਨਵਰੀ ਤੋਂ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ, 300 ਸਾਈਕਲਿਸਟ ਲੈਣਗੇ ਭਾਗ : ਸੱਚਦੇਵਾ

ਸਾਈਕਲੋਥਾਨ ਪ੍ਰਤੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਪਰਮਜੀਤ ਸੱਚਦੇਵਾ ਤੇ ਹੋਰ। ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਕਿ ਲੋਹੜੀ ਦੇ ਸ਼ੁੱਭ ਮੌਕੇ ਉੱਪਰ ਇਸ ਸਾਈਕਲੋਥਾਨ ਦੀ ਰਜਿਸਟਰੇਸ਼ਨ 14 ਜਨਵਰੀ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਤੇ ਰਜਿਸਟਰੇਸ਼ਨ ਕਰਾਉਣ ਵਾਲੇ ਪਹਿਲੇ 300 ਸਾਈਕਲਿਸਟ ਇਸ ਸਾਈਕਲੋਥਾਨ ਵਿੱਚ ਭਾਗ ਲੈਣਗੇ, ਇਹ ਸਾਈਕਲੋਥਾਨ 100 ਕਿਲੋਮੀਟਰ ਦੀ ਹੋਵੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 6 ਅਪ੍ਰੈਲ ਨੂੰ ਇਹ ਸਾਈਕਲੋਥਾਨ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਤੋਂ ਸਾਈਕਲਿਸਟ ਇਸ ਸਾਈਕਲੋਥਾਨ ਵਿੱਚ ਭਾਗ ਲੈਣਗੇ ਤੇ ਇਸ ਲਈ ਰਜਿਸਟਰੇਸ਼ਨ ਫੀਸ 200 ਰੁਪਏ ਰੱਖੀ ਗਈ ਹੈ ਤੇ ਇਸ ਤੋਂ ਜਿਹੜੇ ਪੈਸੇ ਇਕੱਠੇ ਹੋਣਗੇ ਉਸ ਵਿੱਚ ਇਕੱਠੀ ਹੋਈ ਰਕਮ ਦੇ ਬਰਾਬਰ ਹੀ ਰਾਸ਼ੀ ਫਿੱਟ ਬਾਈਕਰ ਕਲੱਬ ਵੱਲੋਂ ਪਾ ਕੇ ਦਾਨ ਕੀਤੀ ਜਾਵੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਨੂੰ ਕਲੱਬ ਵੱਲੋਂ ਟੀ-ਸ਼ਰਟ, ਮੈਡਲ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਦੌਲਤ ਸਿੰਘ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਸੰਜੀਵ ਸੋਹਲ, ਉਕਾਂਰ ਸਿੰਘ, ਕੇਸ਼ਵ ਕੁਮਾਰ, ਤਰਲੋਚਨ ਸਿੰਘ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article’ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜ਼ਿ ਪੰਜਾਬ (ਇੰਡੀਆ) ਦੇ ਆਦਮਪੁਰ ਯੂਨਿਟ ਦਾ ਗਠਨ ਹੋਇਆ
Next articleਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ, ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ