HOME ਸੱਚਦੇਵਾ ਸਟਾਕਸ ਫੈਮਿਲੀ ਵਾਕ ਪ੍ਰਤੀ ਵਿਦਿਆਰਥੀ ਤੇ ਮਾਪੇ ਉਤਸ਼ਾਹਿਤ : ਪਰਮਜੀਤ ਸੱਚਦੇਵਾ

ਸੱਚਦੇਵਾ ਸਟਾਕਸ ਫੈਮਿਲੀ ਵਾਕ ਪ੍ਰਤੀ ਵਿਦਿਆਰਥੀ ਤੇ ਮਾਪੇ ਉਤਸ਼ਾਹਿਤ : ਪਰਮਜੀਤ ਸੱਚਦੇਵਾ

3
ਫੋਟੋ ਅਜਮੇਰ ਦੀਵਾਨਾ

ਰੇਲਵੇ ਮੰਡੀ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਦਿੱਤੀ ਜਾਣਕਾਰੀ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ (ਲੜਕੀਆਂ) ਵਿੱਚ ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 2 ਨਵੰਬਰ 2025 ਨੂੰ 5 ਕਿਲੋਮੀਟਰ ਦੀ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਫੈਮਿਲੀ ਵਾਕ ਪ੍ਰਤੀ ਕਲੱਬ ਦੇ ਪ੍ਰਧਾਨ ਪਰਮਜੀਤ ਸੱਚਦੇਵਾ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਹ ਫੈਮਿਲੀ ਵਾਕ ਸਵ. ਐਥਲੀਟ ਫੌਜਾ ਸਿੰਘ ਨੂੰ ਸਮਰਪਿਤ ਹੈ ਅਤੇ ਇਸ ਵਾਕਥੌਨ ਵਿੱਚ ਹਰ ਇੱਕ ਸ਼ਹਿਰ ਵਾਸੀ ਭਾਗ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਬੱਚੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹਿੱਸਾ ਲੈ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ 50 ਰੁਪਏ ਰਜਿਸਟਰੇਸ਼ਨ ਫੀਸ ਰੱਖੀ ਗਈ ਹੈ ਤੇ ਇਸ ਨਾਲ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਵਜ੍ਹੋਂ ਦਿੱਤਾ ਜਾਵੇਗਾ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਮੈਡਲ, ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਕਲੱਬ ਵੱਲੋਂ ਦਿੱਤੀ ਜਾਵੇਗੀ ਤੇ ਇਹ ਫੈਮਿਲੀ ਵਾਕ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਪਿ੍ਰੰਸੀਪਲ ਰਾਜਨ ਅਰੋੜਾ, ਉੱਤਮ ਸਿੰਘ ਸਾਬੀ, ਤਰਲੋਚਨ ਸਿੰਘ, ਸੌਰਭ ਸ਼ਰਮਾ, ਦੌਲਤ ਸਿੰਘ, ਉਕਾਂਰ ਸਿੰਘ ਚੱਬੇਵਾਲ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe Taxpayer’s Burden: Why Immigration Policy Needs Reform
Next articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ