(ਸਮਾਜ ਵੀਕਲੀ)
ਮੀਚ ਅੱਖਾਂ ਹੁਣ ਫੈਸਲਾ ਕੋਈ ਕਰਨਾ ਨੀ,
ਜੋ ਕਰਨਾ ਸੌ ਵਾਰ ਪਹਿਲਾਂ ਹੁਣ ਸੋਚਾਂਗੇ,
ਜਜ਼ਬਾਤਾਂ ਦੇ ਵਹਿਣਾ ਦੇ ਵਿੱਚ ਬਹਿਣਾ ਨੀ
ਜਿੰਨਾਂ ਰੁਕਿਆ, ਦਿਲ ਨੂੰ ਆਖ਼ਰ ਰੋਕਾਂਗੇ,
ਬਿਨ ਸੋਚੇ ਕੋਈ ਗੱਲ, ਕਿਸੇ ਨਾਲ ਕਰਨੀ ਨਹੀਂ,
ਜਿੰਨਾਂ ਰੁਕਿਆ, ਮਨ ਚੰਦਰੇ ਨੂੰ ਰੋਕਾਂਗੇ,
ਉੱਚਾ ਉੱਡਕੇ, ਡਿੱਗਦੇ ਨੇ ਅਸਮਾਨੋਂ ਕਈ,
ਹੋ ਸਕਿਆ ਤਾਂ, ਡਿੱਗਦਿਆਂ ਤਾਈਂ, ਬੋਚਾਂਗੇ,
ਅਸੀਂ ਤਾਂ ਰੱਖੇ, ਖੁੱਲ੍ਹੇ ਦਿਲ, ਦਰਿਆ ਵਾਂਗੂੰ,
ਜੋ ਕਰਨ ਕੰਜੂਸੀ, ਉਹਨਾਂ ਲਈ ਵੀ, ਸੋਚਾਂਗੇ,
ਪਿੱਠ ਪਿੱਛੇ ਜੋ, ਕਰਦੇ ਨਿੰਦਿਆ ਚੁਗ਼ਲੀ ਨੇ,
ਵਖ਼ਤ ਆਉਣ ਤੇ, ਉਹਨਾਂ ਨੂੰ ਵੀ ਰੋਕਾਂਗੇ,
ਯਾਰੀਆਂ ਖ਼ਾਤਰ ,ਆਪਣਾ ਆਪ ਲੁਟਾਅ ਦੇਈਏ,
ਕਦਰ ਕਿੰਨੀਂ ਕੌਣ ਕਰਦਾ, ਇਹ ਵੀ ਸੋਚਾਂਗੇ,
ਪਿਆਰ ਜਿਨਾਂ ਨਾਲ਼, ਜਾਨ, ਉਹਨਾਂ ਤੋਂ ਵਾਰ ਦੇਈਏ,
ਵਾਧੇ ਘਾਟੇ, ਹੋਣੇ, ਕੀ, ਨਾ ਸੋਚਾਂਗੇ,
ਜਿੱਥੇ ਬੈਠੇ, ਉਹਨਾਂ ਲਈ ਹੀ, ਖੜ੍ਹਨਾ ਏ,
ਜਿਊਣਾ ਮਰਨਾ, ਹੁਣ, ਉਹਨਾਂ ਲਈ ਲੋਚਾਂਗੇ,
ਸੰਦੀਪ ਮੁਸੀਬਤਾਂ ਵਿੱਚ ਜੋ ਸੱਜਣ, ਖੜ੍ਹਦੇ ਰਹੇ,
ਆਪਾ ਵੀ ਤਾਂ, ਉਹਨਾਂ, ਲਈ ਹੀ ਸੋਚਾਂਗੇ।
ਸੰਦੀਪ ਸਿੰਘ ‘ ਬਖੋਪੀਰ ‘
ਸੰਪਰਕ:-9815321017



