ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਇਕ ਮੀਟਿੰਗ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜਸ਼ੰਕਰ, ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ, ਮਾਸਟਰ ਮੁਕੇਸ਼ ਕੁਮਾਰ, ਮੈਡਮ ਕੁਲਵਿੰਦਰ ਕੌਰ, ਮਾਸਟਰ ਪਰਮਜੀਤ ਸਿੰਘ, ਮਾਸਟਰ ਜਸਵੀਰ ਸਿੰਘ,ਮਾਸਟਰ ਬਲਕਾਰ ਸਿੰਘ, ਮੈਡਮ ਪੂਜਾ ਭਾਟੀਆ, ਮੈਡਮ ਸੁਨੀਤਾ ਕੁਮਾਰੀ, ਮੈਡਮ ਕਮਲਜੀਤ ਕੌਰ, ਮੈਡਮ ਦੀਪਕ ਕੌਸ਼ਲ, ਮੈਡਮ ਮਧੂ ਸੰਬਿਆਲ ਅਤੇ ਮੈਡਮ ਖਸ਼ਵਿੰਦਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ 8 ਅਗਸਤ 2025 ਦਿਨ ਸ਼ੁਕਰਵਾਰ ਨੂੰ ਸਕੂਲ ਵਿੱਚ ਕਰਾਏ ਜਾਣ ਵਾਲੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੀਤੀ ਗਈ । ਉਹਨਾਂ ਕਿਹਾ ਅੱਜ ਸਾਡੇ ਦੇਸ਼ ਵਿੱਚ ਜਿਹੜਾ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਓਹ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ,ਜਿਸ ਨੂੰ ਰੋਕਣ ਲਈ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ, ਇਸ ਵਿੱਚ ਸਫਲਤਾ ਤਦ ਹੀ ਮਿਲ ਸਕਦੀ ਹੈ ਜਦ ਹਰ ਇਕ ਨਾਗਰਿਕ ਆਪਣਾ ਯੋਗਦਾਨ ਪਾਵੇ। ਇਸ ਲਈ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਵੱਖ ਵੱਖ ਸਕੂਲਾਂ ਵਿਚ ਇਹ ਜਾਗਰੂਕਤਾ ਅਭਿਆਨ ਚਲਾਇਆ ਹੋਇਆ ਹੈ ਤਾਂ ਜ਼ੋ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਲਾਮਬੰਦ ਕੀਤਾ ਜਾ ਸਕੇ । ਇਸ ਮੌਕੇ ਮਾਸਟਰ ਮੁਕੇਸ਼ ਕੁਮਾਰ ਅਤੇ ਮਾਸਟਰ ਜਸਵੀਰ ਕੁਮਾਰ ਜੀ ਨੇ ਸੁਸਾਇਟੀ ਵਲੋਂ ਆਪਣੇ ਸਕੂਲ ਵਿੱਚ ਕਰਾਏ ਜਾਣ ਵਲੋ ਇਸ ਜਾਗਰੂਕਤਾ ਸੈਮੀਨਾਰ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਕਾਰਜ ਸਮੇਂ ਦੀ ਲੋੜ ਹੈ, ਸਾਡੇ ਵਲੋਂ ਇਸ ਸੈਮੀਨਾਰ ਨੂੰ ਨੇਪੜੇ ਚਾੜਨ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜਸ਼ੰਕਰ ,ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ,ਮਾਸਟਰ ਮੁਕੇਸ਼ ਕੁਮਾਰ,ਮੈਡਮ ਕੁਲਵਿੰਦਰ ਕੌਰ, ਮਾਸਟਰ ਪਰਮਜੀਤ ਸਿੰਘ,ਮਾਸਟਰ ਜਸਵੀਰ ਸਿੰਘ,ਮਾਸਟਰ ਬਲਕਾਰ ਸਿੰਘ,ਮੈਡਮ ਪੂਜਾ ਭਾਟੀਆ , ਮੈਡਮ ਸੁਨੀਤਾ ਕੁਮਾਰੀ,ਮੈਡਮ ਕਮਲਜੀਤ ਕੌਰ,ਮੈਡਮ ਦੀਪਕ ਕੌਸ਼ਲ,ਮੈਡਮ ਮਧੂ ਸੰਬਿਆਲ ਅਤੇ ਮੈਡਮ ਖਸ਼ਵਿੰਦਰ ਕੌਰ ਆਦਿ ਹਾਜਿਰ ਸਨ।
ਸ. ਸ. ਸ. ਸਕੂਲ ਧਮਾਈ ਵਿਖੇ 8 ਅਗਸਤ ਨੂੰ ਹੋਵੇਗਾ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ – ਪ੍ਰਧਾਨ ਸਤੀਸ਼ ਕੁਮਾਰ ਸੋਨੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



