ਪੈਰਿਸ (ਸਮਾਜ ਵੀਕਲੀ): ਸ. ਸਿਮਰਨਜੀਤ ਸਿੰਘ ਮਾਨ ਪ੍ਧਾਨ ਸ਼ੌ੍ਮਣੀ ਅਕਾਲੀ ਅਮਿ੍ੰਤਸਰ ਸਮੇਤ ਯੂਰਪ ਯੂਨਿਟ ਵੱਲੋ ਯੂਰਪ ਦੀ ਜਾਣੀ ਪਹਿਚਾਣੀ ਸ਼ਖਸੀਅਤ, ਮੀਡੀਆਂ ਪੰਜਾਬ ਗਰੂਪ ਦੇ ਮਾਲਕ ਸ.ਬਲਦੇਵ ਸਿੰਘ ਬਾਜਵਾ ਜਰਮਨੀ ਦੇ ਵੱਡੇ ਭਰਾਤਾ ਸ. ਦਲੀਪ ਸਿੰਘ ਦੀ ਬੇਵਕਤੀ ਮੌਤ ਤੇ ਵੱਡਾ ਅਫਸੋਸ ਜ਼ਾਹਿਰ ਕੀਤਾ ਜਾਦਾ ਹੈ। ਸ. ਦਲੀਪ ਸਿੰਘ ਦੀ ਮੌਤ ਨਾਲ ਸਮੁੱਚੇ ਭਾਈਚਾਰੇ ਵਿੱਚ ਵੱਡਾ ਸੋਗ ਪਾਇਆ ਜਾ ਰਿਹਾ ਹੈ। ਸ. ਦਲੀਪ ਸਿੰਘ ਬਾਜਵਾ ਫੌਜ ਦੀ ਨੌਕਰੀ ਨਿਭਾਉਣ ਤੋ ਬਾਆਦ ਆਪਣੀ ਰੋਜ਼ਾਨਾ ਕਿਰਤ ਨਾਲ ਜੁੜੇ ਹੋਏ ਸਨ। ਗੁਰੂਦੁਆਰਾ ਸਾਹਿਬ ਹਾਜਰੀ ਲੁਆਉਣ ਲਈ ਪਤਨੀ ਸਮੇਤ ਘਰੋ ਨਿਕਲੇ ਸਨ ਤਾਂ ਘਰ ਤੋ ਥੋੜੀ ਹੀ ਦੂਰ ਇਕ ਹਾਦਸੇ ਦੁਰਾਨ ਸਮੇਤ ਬੀਬੀ ਜੀ ਸਖਤ ਜਖਮੀ ਹੋ ਗਏ। ਸਵੇਰਾ ਹੋਣ ਕਰਕੇ ਵਕਤੀ ਤੌਰ ਤੇ ਮੁਢਲੀ ਸਹਾਇਤਾ ਵੀ ਨਾ ਮਿਲਣ ਕਰਕੇ ਖੁੰਨ ਦੇ ਜਿਆਦਾ ਵੱਗ ਜਾਣ ਕਰਕੇ ਜਾਨ ਨਾ ਬੱਚ ਸਕੀ। ਆਪਣੇ ਬੱਚਿਆ ਨੂੰ ਵਿਦੇਸ਼ਾ ਵਿੱਚ ਪੱਕੇ ਕਰਕੇ ਵੀ ਮਹਿਨਤ ਕਰਨ ਵਿੱਚ ਪਿੱਛੇ ਨਹੀ ਸਨ।
ਵਿਦੇਸ਼ ਵਿੱਚ ਬੈਠ ਕੇ ਸ. ਬਲਦੇਵ ਸਿੰਘ ਬਾਜਵਾ ਨੇ ਵੀ ਸਾਰੇ ਪੀ੍ਵਾਰ ਦੇ ਮੋਹਰੀ ਹੋ ਕੇ ਜਿਮੇਵਾਰੀਆਂ ਨਿਭਾਅ ਰਹੇ ਹਨ। ਜਿਥੇ ਇਸ ਪੀ੍ਵਾਰ ਨੇ ਆਪਣੇ ਆਪ ਨੂੰ ਗੁਰੂ ਆਸ਼ੇ ਅਨੁਸਾਰ ਕਿਰਤ ਕਰੋ, ਨਾਮ ਜੱਪੋ, ਵੰਡ ਛਕੋ ਦੇ ਧਾਰਨੀ ਬਣਾਇਆ ਉਥੇ ਪੰਜਾਬੀ ਭਾਸ਼ਾ ਦੇ ਘੇਰੇ ਨੂੰ ਵਿਦੇਸ਼ਾ ਵਿੱਚ ਵੱਡੇ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਮੀਡੀਆਂ ਪੰਜਾਬ ਜਰਮਨੀ ਯੋਰਪ ਵਿੱਚ ਸੱਭ ਤੋ ਵੱਡਾ ਅਖਬਾਰ ਹੈ ਜੋ ਦੇਸ਼ ਵਿਦੇਸਾਂ ਵਿੱਚ ਪੰਜਾਬੀਆਂ ਨੂੰ ਵਕਤ ਦਾ ਹਾਣੀ ਬਣਾ ਰਿਹਾ ਹੈ। ਧਾਰਮਿਕ, ਰਾਜਨੀਤਕ, ਸਭਿਆਚਾਰ, ਸਾਹਿਤ ਵਿੱਚ ਅਣਮੁੱਲਾ ਯੋਗਦਾਨ ਪਾ ਰਿਹਾ ਹੈ।
ਅਸੀ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਵੱਲੋਂ ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ, ਸ਼ੌਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਸਮੇਤ ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂ, ਸ. ਹਰਜਾਪ ਸਿੰਘ ਸਰੋਆ, ਸ. ਤਲਵਿੰਦਰ ਸਿੰਘ ਮਾਵੀ , ਸ. ਸਤਨਾਮ ਸਿੰਘ ਦੁਆਬਾ, ਸ. ਰਸ਼ਪਾਲ ਸਿੰਘ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸੰਘਾ, ਸ. ਜਗਦੀਸ਼ ਸਿੰਘ ਫਤਿਹਗ੍ੜ ਸਾਹਿਬ, ਸ. ਬ੍ੱਹਮ ਸਿੰਘ, ਸ. ਰਾਜਬੀਰ ਸਿੰਘ ਡਾ, ਬਲਦੇਵ ਸਿੰਘ ਮਲਸੀਆਂ, ਬਾਬਾ ਪੀ੍ਤਮ ਸਿੰਘ ਮਲਸੀਆਂ, ਸ. ਹਰਜੋਸ਼ ਸਿੰਘ ਖੱਸਣ, ਸੁਖਵੰਤ ਸਿੰਘ ਵਾਲੀਆ, ਸ. ਮਨਜੀਤ ਸਿੰਘ, ਸ. ਸੁੱਖਵਿੰਦਰ ਸਿੰਘ ਬਾਜਵਾ, ਸ. ਸ਼ਰਨਜੀਤ ਸਿੰਘ ਪੂੰਨੀ, ਸ. ਸ਼ੇਰ ਸਿੰਘ ਮੱਧਰਾ, ਸ. ਅਜੈਪਾਲ ਸਿੰਘ, ਸ. ਸੁੱਖਵਿੰਦਰ ਸਿੰਘ, ਸ. ਬਲਵਿੰਦਰ ਸਿੰਘ ਮਿਨਹਾਸ ਸਮੇਤ ਸਮੂਹ ਮੈਬਰਾਂਨ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸ. ਦਲੀਪ ਸਿੰਘ ਬਾਜਵਾ ਦੀ ਆਤਮਾ ਨੂੰ ਸ਼ਾਤੀ ਬਖਸ਼ਣ ਅਤੇ ਪੀ੍ਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ਣ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly