“ਆਸਾ ਦੇ ਫੁੱਲ “

(ਸਮਾਜ ਵੀਕਲੀ)

ਜੀਵਨ ਰੂਪੀ ਗੁੱਡ ਕਿਆਰੀ ,ਬੀਜ ਆਸ ਦੇ ਬੀਜੀ ਜਾਈਏ।
ਨਿੱਕੇ ਨਿੱਕੇ ਬੋ- ਬੀਜਾਂ ਨੂੰ ,ਸਦਰਾਂ ਦੇ ਨਾਲ ਸਿੰਜੀ ਜਾਈਏ।
ਲਾ- ਪਨੀਰੀ ਵਿਹੜੇ ਦੇ ਵਿੱਚ ,ਆਸਾਂ ਲਾ- ਲਾ ਤੱਕੀ ਜਾਈਏ।
ਵੰਨ-ਸੁਵੰਨੇ ਫੁੱਲ ਬਾੜੀ ਦੇ, ਸਿੱਦਤਾਂ ਦੇ ਨਾਲ ਪਾਣੀ ਪਾਈਏ।
ਮਹਿਕਣ-ਟਹਿਕਣ ਵਿੱਚ ਜਿੰਦਗੀ ਦੇ, ਭੌਰਿਆਂ ਨੂੰ ਸਦ ਕੋਲ ਲਿਆਈਏ।
ਸੁਪਨਿਆਂ ਦਾ ਫੁੱਲ ਲੱਗੇ, ਪੱਕੇ ਹਰ ਸਾਹ ਦੇ ਨਾਲ ਆਸ ਲਗਾਈਏ।
ਰੋਜ਼ੀ ਰੋਟੀ ਜੋਗੇ ਹੋਵਣ,ਹਰ ਫੁੱਲ ਦੀ ਸਦਾ ਖੈਰ ਮਨਾਈਏ।
ਵੱਖੋ ਵੱਖਰੇ ਰੰਗਾਂ ਦੇ ਸਭ, ਵੱਖਰੀ ਸਭ ਦੀ ਸ਼ਾਨ ਵਧਾਈਏ।
ਉੱਚੀਆਂ ਥਾਵਾਂ ਤੇ ਜਾ ਬੈਠਣ, ਹਰ ਇੱਕ ਫੱਲ ਨੂੰ ਇੰਝ ਸਜਾਈਏ।
ਡਿੱਗਣਾ, ਉੱਠਣਾ,ਲੜਨਾ ਕੀ ਹੈ? ਬਦਲੀਆਂ ਰੁੱਤਾਂ ਨਾਲ ਸਿਖਾਈਏ।
ਤਿੱਤਲੀਆਂ ਭੌਰਿਆਂ ਨੂੰ ਕੀ ਦੇਣਾ ?
ਕਿੰਝ ਵਧਣਾ ਹੈ ਸਬਕ ਸਿਖਾਈਏ ।
ਧੀਆਂ ਪੁੱਤਰ ਨਾਮ ਫੁੱਲਾਂ ਦੇ, ਸਭਨਾਂ ਦੇ ਵਿੱਚ ਖੁਦ ਨੂੰ ਪਾਈਏ।
ਜਿੰਦਗੀ ਛੋਟੀ ਸੁਪਨੇ ਵੱਡੇ, ਹੌਂਸਲਿਆਂ ਸੰਗ ਉੱਡੀ ਜਾਈਏ।
ਚਾਰ ਦਿਨਾਂ ਦਾ ਮੇਲਾ ਜੱਗ ਤੇ, ਫੁੱਲਾਂ ਨੂੰ ਇਹ ਗੱਲ ਸਮਝਾਈਏ ।
ਮਹਿਕੋ-ਟਹਿਕੋ ਖ਼ੁਸ਼ੀਆਂ ਵੰਡੋ, ਹਰ ਪਲ ਖੁਸ਼ੀਆਂ ਨਾਲ ਲੰਘਾਈਏ।
ਜ਼ਿੰਦਗੀ ਦੀ ਫੁੱਲਵਾੜੀ ਅੰਦਰ ,ਆਓ ਵੱਖਰੀ ਸ਼ਾਨ ਬਣਾਈਏ।
ਵੱਖੋ ਵੱਖਰੇ ਗੁਣ ਸਭਨਾਂ ਦੇ ਇਹੋ ਆਪਾਂ ਸਬਕ ਸਿਖਾਈਏ।
ਕੁਝ ਦਿਨਾਂ ਦੀ ਜ਼ਿੰਦਗੀ ਜੱਗ ਤੇ ,ਆਓ ਸਭ ਦਾ ਸ਼ੁਕਰ ਮਨਾਈਏ।
ਸੰਦੀਪ ਜੇ ਮਾਲੀ ਬਣਿਆ ਹੀ ਏ ,ਜੱਗ ਤੇ ਚੰਗਾ ਬੂਟਾ ਲਾਈਏ।
ਜੀਵਨ ਰੂਪੀ ਗੁੱਡ ਕਿਆਰੀ ਬੀਜ ਆਸ ਦੇ ਬੀਜੀ ਜਾਈਏ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਦਲੀਪ ਸਿੰਘ ਬਾਜਵਾ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ। ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ।
Next articleਹਾਈ ਸਕੂਲ ਰਾਜੇਵਾਲ ਦੇ ਵਿਦਿਆਰਥੀਆਂ ਨੂੰ ਪਰਵਾਸੀ ਭਾਰਤੀ ਦੁਆਰਾ ਬੂਟ ਦਾਨ