ਐਸ. ਡੀ. ਕਾਲਜ ਫਾਰ ਵਿਮੈਨ ‘ਚ ਕੋਰੋਨਾ ਵੈਕਸੀਨ ਕੈਂਪ

ਕੈਪਸ਼ਨ : ਐੱਸ ਡੀ ਕਾਲਜ ਵਿਖੇ ਲਗਾਏ ਗਏ ਕਰੋਨਾ ਟੀਕਾਕਰਨ ਦਾ ਦ੍ਰਿਸ਼

ਕਪੂਰਥਲਾ/ ਸੁਲਤਾਨਪੁਰ ਲੋਧੀ (ਸਮਾਜ ਵੀਕਲੀ), ( ਧੀਰ ):  ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਟੀਕਾ ਕਰਨ ਮੁਹਿੰਮ ਦੇ ਤਹਿਤ ਅੱਜ ਐੱਸ. ਡੀ. ਕਾਲਜ ਫਾਰ ਵੂਮੈਨ ਵਿਖੇ ਵੈਕਸੀਨ ਕੈਂਪ ਲਗਾਇਆ ਗਿਆ । ਜਿਸ ਵਿਚ ਕਾਲਜ ਦੇ ਸਟਾਫ ਮੈਂਬਰਾਂ ਤੇ ਵਿਦਿਆਰਥਣਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵੀ ਵੈਕਸੀਨ ਲਗਵਾਈ ।ਐਸ.ਐਮ.ਓ. ਡਾ. ਰਵਿੰਦਰਪਾਲ ਸ਼ੁੱਭ ਦੀ ਅਗਵਾਈ ਵਿਚ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਕਾਲਜ ਵਿਖੇ ਪਹੁੰਚੀ । ਇਸ ਦੌਰਾਨ ਡਾ. ਸ਼ੁੱੱਭ ਨੇ ਦੱਸਿਆ ਕਿ ਟੀਕਾਕਰਨ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਗਵਾ ਰਹੇ ਹਨ ।

ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਨੇ ਪਹੁੰਚੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ । ਪ੍ਰਿੰਸੀਪਲ ਡਾ. ਸ਼ੁਕਲਾ ਨੇ ਦੱਸਿਆ ਕਿ ਕੈਂਪ ਦੌਰਾਨ ਸਟਾਫ ਮੈਂਬਰਾਂ, ਵਿਦਿਆਰਥਣਾਂ ਅਤੇ ਇਲਾਕਾ ਨਿਵਾਸੀਆਂ ਸਮੇਤ 100 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ ਗਈ । ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਧੀਰਜ ਕੁਮਾਰ, ਪਰਮਜੀਤ ਕੌਰ, ਜਸਵਿੰਦਰ ਕੌਰ, ਨਿਰਮਲਜੀਤ ਕੌਰ, ਮੈਡਮ ਰਾਜਿੰਦਰ ਕੌਰ, ਰਜਨੀ ਬਾਲਾ, ਰਾਜਬੀਰ ਕੌਰ, ਸ਼ਕਤੀ ਕੁਮਾਰ, ਰਾਜੀਵ ਕੁਮਾਰ ਆਦਿ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਜੇਸ਼ ਕੁਮਾਰ ਨੇ ਕਪੂਰਥਲਾ-1 ਤੇ ਸੰਜੀਵ ਕੁਮਾਰ ਨੇ ਕਪੂਰਥਲਾ-2 ਵਿੱਚ ਬਲਾਕ ਸਿੱਖਿਆ ਅਧਿਕਾਰੀ ਦਾ ਅਹੁਦਾ ਸੰਭਾਲਿਆ
Next articleਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ