ਰਜੇਸ਼ ਕੁਮਾਰ ਨੇ ਕਪੂਰਥਲਾ-1 ਤੇ ਸੰਜੀਵ ਕੁਮਾਰ ਨੇ ਕਪੂਰਥਲਾ-2 ਵਿੱਚ ਬਲਾਕ ਸਿੱਖਿਆ ਅਧਿਕਾਰੀ ਦਾ ਅਹੁਦਾ ਸੰਭਾਲਿਆ

ਕੈਪਸ਼ਨ- ਰਜੇਸ਼ ਕੁਮਾਰ ਕਪੂਰਥਲਾ-1 ਤੇ ਸੰਜੀਵ ਕੁਮਾਰ ਕਪੂਰਥਲਾ-2 ਵਿੱਚ ਬਲਾਕ ਸਿੱਖਿਆ ਅਧਿਕਾਰੀ ਦਾ ਅਹੁਦਾ ਸੰਭਾਲਣ ਮੌਕੇ ਦੋਨਾਂ ਬਲਾਕਾਂ ਦੇ ਅਧਿਆਪਕ ਸਵਾਗਤ ਕਰਦੇ ਹੋਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ-2 ਵਜੋਂ ਅੱਜ ਸੰਜੀਵ ਕੁਮਾਰ ਤੇ ਸਿੱਖਿਆ ਬਲਾਕ ਕਪੂਰਥਲਾ-1 ਵਿਚ ਰਜੇਸ਼ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਅਹੁਦਾ ਸੰਭਾਲਣ ਉਪਰੰਤ ਦੋਨੋਂ ਹੀ ਅਧਿਕਾਰੀਆਂ ਨੇ ਕਿਹਾ ਕਿ ਉਹ ਕਪੂਰਥਲਾ -1 ਤੇ ਕਪੂਰਥਲਾ -2 ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਕੂਲਾਂ ਵਿੱਚ ਦਾਖਲਾ ਵਧਾਉਣ ਤੇ ਸਿੱਖਿਆ ਵਿਭਾਗ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਅਧਿਆਪਕਾਂ ਦੇ ਪੂਰਨ ਸਹਿਯੋਗ ਨਾਲ ਕੰਮ ਕਰਨਗੇ।

ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਤੇ ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ, ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ, ਜ਼ਿਲ੍ਹਾ ਸਰਪ੍ਰਸਤ ਦੀਪਕ ਆਨੰਦ , ਡੀਟੀਐਫ ਦੇ ਜਥੇਬੰਦਕ ਸਕੱਤਰ ਤੇ ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ,ਸੈਂਟਰ ਹੈੱਡ ਟੀਚਰ ਰਜਨੀ ਸ਼ੌਰੀ, ਸੈਂਟਰ ਹੈੱਡ ਟੀਚਰ ਹਰਪ੍ਰੀਤ ਸਿੰਘ, ਨੀਰਜ ਯਾਦਵ, ਸੋਨੀਆ, ਉਡੀਕ ਚੰਦ, ਰਾਜੀਵ ਹਾਂਡਾ, ਰਜਿੰਦਰ ਕੁਮਾਰ ਕਾਕੜ, ਰਵਿੰਦਰ ਸਿੰਘ, ਜੀਵਨ ਪ੍ਰਕਾਸ਼, ਪੰਕਜ ਬਾਬੂ, ਸ਼ਹਿਬਾਜ ਖਾਨ ਕੰਪਿਊਟਰ ਫੈਕਲਿਟੀ, ਮੁਨੱਜਾ ਇਰਸ਼ਾਦ, ਨਵਨੀਤ ਕੌਰ ਸੀਨੀਅਰ ਸਹਾਇਕ ,ਬਿਕਰਮਜੀਤ ਸਿੰਘ, ਪ੍ਰਤਾਪ ਸਿੰਘ ,ਹਰਜਿੰਦਰ ਸਿੰਘ ਨਾਗਲੂ, ਡੀਟੀਐਫ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ, ਵਿਨੈ ਗਰੋਵਰ ,ਅਜੈਬ ਸਿੰਘ, ਸੁਮਨ ਕੁਮਾਰੀ ਤੇ ਦੋਵੇਂ ਕਲਰਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਖ਼ਜ਼ਾਨੇ ਨੂੰ ਮਾਲੋਮਾਲ ਕਰਨ ਲਈ ਮਾਫ਼ੀਆ ਰਾਜ ਖ਼ਤਮ ਕਰਨ ਦੀ ਲੋੜ
Next articleਐਸ. ਡੀ. ਕਾਲਜ ਫਾਰ ਵਿਮੈਨ ‘ਚ ਕੋਰੋਨਾ ਵੈਕਸੀਨ ਕੈਂਪ