ਐੱਸ ਡੀ ਕਾਲਜ ‘ਚ ਵਿਕਸਿਤ ਭਾਰਤ ਮੁਹਿੰਮ ਤਹਿਤ ਲੈਕਚਰ

ਕਪੂਰਥਲਾ,  (ਸਮਾਜ ਵੀਕਲੀ) ( ਕੌੜਾ ) ਐਸ.ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਕੰਪਿਊਟਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਵਿਕਸਿਤ ਭਾਰਤ ਮੁਹਿੰਮ ਤਹਿਤ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਬੀ.ਸੀ.ਏ ਭਾਗ ਦੂਜਾ ਦੀ ਵਿਦਿਆਰਥਣ ਸੁਪਨਪ੍ਰੀਤ ਕੌਰ ਨੇ ਟੈਕਸਾਂ ਦੇ ਪ੍ਰਕਾਰ ਅਤੇ ਇਸ ਦੇ ਲਾਭ ਬਾਰੇ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੱਤੀ। ਜਸ਼ਨਪ੍ਰੀਤ ਕੌਰ ਬੀ.ਸੀ.ਏ ਭਾਗ ਪਹਿਲਾ ਦੀ ਵਿਦਿਆਰਥਣ ਨੇ ਪੇਮੈਂਟ ਆਫ ਟੈਕਸ ਅੰਡਰ ਜੀ.ਐਸ.ਟੀ ਬਾਰੇ ਦੱਸਿਆ । ਕੋਮਲਪ੍ਰੀਤ ਕੌਰ ਬੀ.ਸੀ.ਏ ਭਾਗ ਪਹਿਲਾ ਦੀ ਵਿਦਿਆਰਥਣ ਨੇ ‌‌‍’ਨਵੀਨ ਭਾਰਤ ਡਿਜੀਟਲ ਇੰਡੀਆ’ ਬਾਰੇ ਦੱਸਿਆ। ਉਸਨੇ ਦੱਸਿਆ ਕਿ ਡਿਜੀਟਲ ਇੰਡੀਆ ਵਿਦਿਅਕ ਖੇਤਰ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਤੇ ਸਿੱਖਿਆ ਦੀ ਗੁਣਵੱਤਾ ਵਿੱਚ ਕੀ ਸੁਧਾਰ ਲਿਆ ਰਿਹਾ ਹੈ । ਕੋਮਲ ਬੀ.ਸੀ.ਏ ਭਾਗ ਦੂਜਾ ਨੇ ਦੱਸਿਆ ਕਿ ਡਿਜੀਟਲ ਲੈਣ ਦੇਣ ਕਰਨ ਨਾਲ ਸਾਰੇ ਨਾਗਰਿਕ ਬੇਫਿਕਰ ਹੋ ਕੇ ਲੈਣ ਦੇਣ ਕਰ ਸਕਦੇ ਹਨ। ਪਰ ਇਸ ਦੇ ਨਾਲ ਨਾਲ ਡਿਜੀਟਲ ਲੈਣ ਦੇਣ ਦੇ ਘਪਲਿਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੈਡਮ ਅਮਨਪ੍ਰੀਤ ਕੌਰ, ਰਜਨਦੀਪ ਕੌਰ, ਮੈਡਮ ਸੋਨੀਆ, ਮੈਡਮ ਮਨਦੀਪ ਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂਂ ਹਾਜ਼ਰ ਸਨ। ਇਹ ਪ੍ਰੋਗਰਾਮ ਮੈਡਮ ਰਜਨੀ ਬਾਲਾ ਜੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਦੀ ਸਰਪੰਚੀ ਲਈ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ‘ਚ ਚੋਣ ਮੁਹਿੰਮ ਸਿਖਰਾਂ ‘ਤੇ
Next articleਔਰਤ ਰਿਸ਼ਤੇ ਤੇ ਸਮਾਜ