ਨਵੀਂ ਦਿੱਲੀ— ਰੂਸ ਦਾ ਇਕ ਹੈਲੀਕਾਪਟਰ ਉਡਾਣ ਦੌਰਾਨ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਜਹਾਜ਼ ‘ਚ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 22 ਲੋਕ ਸਵਾਰ ਸਨ। ਰੂਸ ਦੀ ਫੈਡਰਲ ਏਅਰ ਟ੍ਰੈਫਿਕ ਏਜੰਸੀ ਨੇ ਕਿਹਾ ਕਿ ਹੈਲੀਕਾਪਟਰ ਨੇ ਵਚਕਾਜ਼ੇਟਸ ਬੇਸ ਤੋਂ ਉਡਾਨ ਭਰੀ ਸੀ ਪਰ ਜਦੋਂ ਹੈਲੀਕਾਪਟਰ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ ਤਾਂ ਤਲਾਸ਼ੀ ਮੁਹਿੰਮ ਚਲਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ Mi-8T ਹੈਲੀਕਾਪਟਰ ਨੇ ਸ਼ਨੀਵਾਰ ਨੂੰ ਰੂਸ ਦੇ ਪੂਰਬੀ ਖੇਤਰ ‘ਚ ਸਥਿਤ ਕਾਮਚਟਕਾ ਪ੍ਰਾਇਦੀਪ ਤੋਂ ਉਡਾਣ ਭਰੀ। ਹੈਲੀਕਾਪਟਰ ਵਿੱਚ ਚਾਲਕ ਦਲ ਦੇ ਤਿੰਨ ਮੈਂਬਰਾਂ ਸਮੇਤ ਕੁੱਲ 22 ਲੋਕ ਸਵਾਰ ਸਨ। Mi-8T ਇੱਕ ਦੋ-ਇੰਜਣ ਵਾਲਾ ਹੈਲੀਕਾਪਟਰ ਹੈ, ਜਿਸ ਨੂੰ ਸਾਲ 1960 ਵਿੱਚ ਡਿਜ਼ਾਈਨ ਕੀਤਾ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly