ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮਹਿਤਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਜੱਥਾ ਮਾਰਚ ਅਤੇ ਰੈਲੀਆਂ ਕਰਕੇ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ। ਵੱਖ-ਵੱਖ ਪਾਰਟੀਆਂ ਵੱਲੋਂ ਇਹਨਾਂ ਚੋਣਾਂ ਵਿੱਚ ਖੜੇ ਦਲ ਬਦਲੂ ਉਮੀਦਵਾਰਾਂ ਨੂੰ ਮੂੰਹ ਨਾ ਲਾਉਣ ।ਕੱਲ ਤੱਕ ਜਿਹੜੇ ਕਾਂਗਰਸ ਵਿੱਚ ਸਨ ਅੱਜ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਚੱਕੀ ਫਿਰਦੇ ਹਨ। ਮਜ਼ਦੂਰਾਂ ਨੇ ਹੱਥਾਂ ਵਿੱਚ *ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ* *ਭਾਜਪਾ, ਝਾੜੂ , ਕਾਂਗਰਸ ਅਕਾਲੀ ਇੱਕੋ ਹੀ ਜਾਤ ਇਹਨਾਂ ਤੇ ਨਾ ਲੋਕੋ ਕਰੋ ਵਿਸ਼ਵਾਸ* ਬੈਨਰ ਚੁੱਕੇ ਹੋਏ ਸਨ। ਪੇਂਡੂ ਮਜ਼ਦੂਰ ਯੂਨੀਅਨ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਮਹਿਤਪੁਰ ਇਲਾਕੇ ਪ੍ਰਧਾਨ ਕਸ਼ਮੀਰ ਮੰਡਿਆਲਾ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਬਿਜਲੀ ਸੋਧ ਬਿਲ 2025, ਲੇਬਰ ਕੋਡ ਬਿਲ, ਬੀਜ ਬਿੱਲ ਲਿਆ ਕੇ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਦੇ ਹੱਥਾਂ ਵਿੱਚ ਪੰਜਾਬ ਦੀ ਮਿਹਨਤਕਸ਼ ਜਨਤਾ ਦਾ ਮੁੱਲ ਵੱਟ ਕੇ ਹਾਕਮ ਪਾਰਟੀਆਂ ਆਪਣੀਆਂ ਤਜੋਰੀਆਂ ਭਰਨੀਆਂ ਚਹੁੰਦੀਆਂ ਹਨ। ਇਸ ਮੌਕੇ ਬੋਲਦਿਆਂ ਇਸਤਰੀ ਜਾਗਰਤੀ ਮੰਚ ਦੀ ਪ੍ਰਧਾਨ ਅਨੀਤਾ ਸੰਧੂ ਅਤੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਚਾਰ ਸਾਲਾਂ ਵਿੱਚ ਆਪਣੀ ਇੱਕ ਵੀ ਗਰੰਟੀ ਪੂਰੀ ਕਰਨ ਵਿੱਚ ਖਰੀ ਨਹੀਂ ਉਤਰੀ ਨਾ ਤਾਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਹਾਜ਼ਰ, ਨਾ ਬਜ਼ੁਰਗਾਂ ਅਤੇ ਵਿਧਵਾ ਨੂੰ 2500 ਰੁਪਏ ਪੈਨਸ਼ਨ, ਨਾ ਮਨਰੇਗਾ ਨੂੰ 100 ਦਿਨ ਰੁਜ਼ਗਾਰ, ਨਾ ਪੰਜ ਮਰਲੇ ਦੇ ਪਲਾਟ, ਨਾ ਪ੍ਰਧਾਨ ਮੰਤਰੀ ਆਵਾਜ ਯੋਜਨਾ, ਨਾ ਨਸ਼ਿਆਂ ਅਤੇ ਆਏ ਦਿਨ ਹੋ ਰਹੀਆਂ ਲੁੱਟਾ ਖੋਆ ਅਤੇ ਕਤਲੋ ਗਾਰਤ ਤੋਂ ਮੁਕਤੀ ਦਬਾ ਸਕੀ ਹੈ ਅੱਜ ਸੂਬੇ ਦਾ ਹਰ ਬਿਸ਼ਦਾ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਹਾੜ ਅਤੇ ਬਾਰਿਸ਼ ਤੋਂ ਪ੍ਰਭਾਵਿਤ ਲੋਕ ਮੁਆਵਜ਼ਾ ਲੈਣ ਲਈ ਅਜੇ ਵੀ ਦਫਤਰਾਂ ਦੇ ਧੱਕੇ ਖਾ ਰਹੇ ਹਨ। ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਲੋਕਾਂ ਨੂੰ ਦਬਾਉਣ ਲਈ ਹਾਕਮ ਪਾਰਟੀ ਨੇ ਪੂਰੇ ਰਾਜ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਇਹੀ ਪਿਛਲੇ ਚਾਰ ਸਾਲਾਂ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ। ਇਹਨਾਂ ਹਾਕਮ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਲੁਟੇਰਿਆਂ ਦੇ ਹੱਥ ਮਜਬੂਤ ਕਰਨਾ ਹੋਵੇਗਾ। ਉਨਾਂ ਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਚੋਣਾਂ ਵਿੱਚ ਖੜੇ ਦਲ ਬਦਲੂਆਂ ਤੇ ਉਨਾਂ ਦੀਆਂ ਲੋਟੂ ਪਾਰਟੀਆਂ ਇਹਨਾਂ ਚੋਣਾਂ ਵਿੱਚ ਮੂੰਹ ਨਾ ਲਾਉਣ। ਅਤੇ ਆਪਣੀ ਨਾ ਪਸੰਦ ਜਾਹਿਰ ਕਰਦਿਆਂ ਨੋਟਾਂ ਨੂੰ ਆਪਣਾ ਵੋਟ ਦੇਣ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



