HOME ਖਸਤਾ ਹਾਲਤ ਸੜਕ ਤੋਂ ਲੋਕ ਡਾਹਢੇ ਪਰੇਸ਼ਾਨ

ਖਸਤਾ ਹਾਲਤ ਸੜਕ ਤੋਂ ਲੋਕ ਡਾਹਢੇ ਪਰੇਸ਼ਾਨ

2
 ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਬੀਤੇ ਕਈ ਸਾਲਾਂ ਤੋਂ ਪਿੰਡ ਰਾਏਪੁਰ ਤੋਂ ਹਾਈਵੇ ਮਾਰਗ ਤੱਕ ਜਾਂਦੀ ਲਿੰਕ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜਿਸ ਨਾਲ ਆਮ ਲੋਕਾਂ ਦਾ ਆਉਣਾ- ਜਾਣਾ ਕਾਫੀ ਪਰੇਸ਼ਾਨੀਆਂ ਭਰਿਆ ਹੋ ਗਿਆ ਹੈ।  ਬਲਾਚੌਰ ਰੂਪਨਗਰ ਨੈਸ਼ਨਲ ਹਾਈਵੇ ਮਾਰਗ ਨਾਲ ਜੁੜੀ ਪਿੰਡ ਰਾਏਪੁਰ ਦੀ ਲਿੰਕ ਸੜਕ ਜਿੱਥੇ ਮਾਜਰਾ, ਨੰਗਲ ਆਦਿ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਉੱਥੇ ਹੀ ਇਸ ਸੜਕ ਤੋਂ ਹੋਰ ਦੂਰ ਦੁਰਾਡੇ ਦੇ ਪਿੰਡਾਂ ਵਾਲੇ ਵੀ ਸ਼ੋਰਟ ਕੱਟ ਰਸਤਾ ਸਮਝਦੇ ਹੋਏ ਜਾਂਦੇ ਹਨ ਪਰ ਇਸ ਸੜਕ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਪਹਿਲਾਂ ਇਸ ਸੜਕ ਵਿੱਚ ਵੱਡੇ-ਵੱਡੇ ਖੱਡੇ ਪਏ ਹੋਏ ਸਨ ਲੇਕਿਨ ਹੁਣ ਇਸ ਸੜਕ ਵਿੱਚੋਂ ਗਟਕਾ ਵੀ ਨਿਕਲ ਚੁੱਕਿਆ ਹੈ ਜਿਸ ਕਰਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਤੇ ਰਾਹਾਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਇਸ ਸੜਕ ਨੂੰ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਹੀ ਬਣਾਇਆ ਗਿਆ ਸੀ ਪਰੰਤੂ ਉਸ ਤੋਂ ਬਾਅਦ ਇਸ ਖਸਤਾ ਹਾਲ ਸੜਕ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਦਕਿ ਉਹ ਇਸ ਸੜਕ ਦੀ ਮੁਰੰਮਤ ਲਈ ਕਈ ਵਾਰ ਮੰਗ ਵੀ ਕਰ ਚੁੱਕੇ ਹਨ।  ਲੋਕਾਂ ਨੇ ਦੱਸਿਆ ਕਿ ਖਸਤਾ ਹਾਲ ਸੜਕ ਕਾਰਨ ਉਹਨਾਂ ਨੂੰ ਸੱਟਾਂ ਆਦਿ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ। ਪਿੰਡ ਰਾਏਪੁਰ, ਮਾਜਰਾ, ਨੰਗਲ ਆਦਿ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਸਤਾ ਹਾਲ ਲਿੰਕ ਸੜਕ ਦੀ ਮੁਰੰਮਤ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇ ਤਾਂ ਜੋ ਲੋਕਾਂ ਦਾ ਆਉਣਾ-ਜਾਣਾ ਸੌਖਾ ਹੋ  ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਚੌਣਾਂ ਲੜ ਰਹੇ ਦਲ ਬਦਲੂ ਆ ਨੂੰ ਮੂੰਹ ਨਾ ਲਾਉਣ ਦਾ ਸੱਦਾ, ਵੱਖ – ਵੱਖ ਪਿੰਡਾਂ ਵਿਚ ਰੈਲੀਆਂ ਰਾਹੀਂ ਕੀਤਾ ਜਾਗਰੂਕ
Next articleਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ: ਮੁੱਠਭੇੜ ਤੋਂ ਬਾਅਦ ਅਪਰਾਧੀ ਗ੍ਰਿਫ਼ਤਾਰ, 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ