ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋੰ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਇਲਾਕਾ ਆਗੂ ਸਤਨਾਮ ਸਿੰਘ ਲਾਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸਰਕਾਰ ਦੇ ਕੰਮ ਤੋੰ ਨਿਰਾਸ਼ ਹੈ ਤੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਪੂਰਾ ਕਰਨ ਲਈ ਲਗਾਤਰ ਸੰਘਰਸ਼ ਕਰ ਰਿਹਾ ਹੈ। ਆਗੂ ਤੇ ਪਿੰਡ ਵਾਸੀਆਂ ਨੇ ਬੀਤੇ ਕੱਲ ਮੁੱਖ ਮੰਤਰੀ ਦੇ ਬਿਆਨ ਦੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕਿਹਾ ਕਿ ਹਰ ਵਰਗ ਨੂੰ ਧਰਨੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ।ਸਰਕਾਰ ਨੂੰ ਇਹੋ ਜਿਹੇ ਬਿਆਨ ਦੇਣ ਤੋੰ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਆਓੁਣ ਵੇਲੇ ਦਿਨਾਂ ਵਿੱਚ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਆਗੂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ ਤੇ ਝੂਠੇ ਤੇ ਨਕਲੀ ਇਨਕਲਾਬ ਵਾਲੀ ਸਰਕਾਰ ਬਿਲਕੁਲ ਫ਼ੇਲ ਹੋ ਚੁੱਕੀ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਬਿਨਾ ਸੰਘਰਸ਼ ਤੋੰ ਨਹੀਂ ਹੋਣਾ। ਇਸ ਲਈ ਸਾਨੂੰ ਇਕੱਠੇ ਹੋਕੇ ਸੰਘਰਸ਼ ਕਰਨ ਦੀ ਲੋੜ ਹੈ ਤੇ ਇੱਕ ਵੱਡੀ ਲਾਮਬੰਦੀ ਦੀ ਲੋੜ ਹੈ। ਜਿਸਦੇ ਤਹਿਤ ਪਿੰਡ ਚ ਕਮੇਟੀ ਬਣਾਈ ਗਈ ਤੇ ਕਰਿਸ਼ਨਾ ਦੇਵੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਮੋਹਣ ਲਾਲ ਨੂੰ ਸੈਕਟਰੀ ਤੇ ਲੱਛਮੀ ਦੇਵੀ ਨੂੰ ਖਜ਼ਾਨਚੀ ਬਣਾਇਆ ਗਿਆ। ਇਸ ਤੋੰ ਇਲਾਵਾ ਅੰਗਰੇਜ਼ ਕੌਰ, ਸੱਤਿਆ ,ਸੀਲਾ ਦੇਵੀ, ਤਰਸੇਮ ਕੌਰ, ਕਮਲਜੀਤ ਕੌਰ, ਹਰਭਜਨ ਕੌਰ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


