HOME ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਇਕਾਈ ਮਹਿਤਪੁਰ ਦਾ ਇਜਲਾਸ ਪਿੰਡ ਉਧੋਵਾਲ ਵਿਖੇ...

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਇਕਾਈ ਮਹਿਤਪੁਰ ਦਾ ਇਜਲਾਸ ਪਿੰਡ ਉਧੋਵਾਲ ਵਿਖੇ ਸੰਪੰਨ ਹੋਇਆ

ਮਹਿਤਪੁਰ  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ)– ਪੇਂਡੂ ਮਜ਼ਦੂਰ ਯੂਨੀਅਨ ਪੰਜਾਬ  ਮਹਿਤਪੁਰ ਏਰੀਆ ਕਮੇਟੀ ਦਾ ਅਜਲਾਸ ਪਿੰਡ ਉਧੋਵਾਲ ਵਿਖੇ ਸੰਪੰਨ ਹੋਇਆ ।ਜਿਸ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਚੁਣੇ ਹੋਏ ਡੈਲੀਗੇਟ ਨੇ ਹਿੱਸਾ ਲਿਆ ਯੂਨੀਅਨ ਦੇ ਪ੍ਰਧਾਨ ਵਿਜੇ ਬਾਠ ਵੱਲੋਂ ਯੂਨੀਅਨ ਦਾ ਝੰਡਾ ਚੜਾਉਣ ਤੋਂ ਬਾਅਦ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।  ਡੈਲੀਗੇਟ ਅਜਲਾਸ ਦੀ ਸ਼ੁਰੂਆਤ ਬਿਨਾ ਕੁਮਾਰੀ ਸਿੱਧੂ ਯਾਦਗਾਰੀ ਹਾਲ ਵਿੱਚ ਸ਼ੁਰੂਆਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਵਿੱਚ ਵਿਜੇ ਬਾਠ,ਕਸ਼ਮੀਰ ਮਡਿਆਲਾ, ਬਖਸ਼ੋ ਕਰਸ਼ੈਦਪੁਰ, ਸੋਮਾ ਰਾਣੀ, ਮਨੋਹਰ ਕੁਮਾਰ ਦੀ ਪ੍ਰਧਾਨਗੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਇਸਤਰੀ ਜਾਗਰਿਤੀ ਮੰਚ ਦੀ ਆਗੂ ਅਨੀਤਾ ਸੰਧੂ ਅਤੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸੁਖਦੇਵ ਮੰਡਿਆਲਾ ਨੇ ਭਰਾਤਰੀ ਸੰਦੇਸ਼ ਦਿੱਤਾ। ਯੂਨੀਅਨ ਦੇ ਏਰੀਆ ਸਕੱਤਰ ਕਸ਼ਮੀਰ ਮੰਡਿਆਲਾ ਵੱਲੋਂ ਇਲਾਕੇ ਵਿੱਚ ਯੂਨੀਅਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਵਿੱਚ ਯੂਨੀਅਨ ਵੱਲੋਂ ਲੜੇ ਗਏ ਘੋਲਾਂ ਉਤੇ ਵਿਸਥਾਰ ਸਾਹਿਤ ਚਰਚਾ ਕਰਦਿਆਂ ਡੈਲੀਗੇਟਾਂ ਨੇ  ਕਿਹਾ ਕਿ ਸਾਨੂੰ ਵਿਅਕਤੀਗਤ ਮਾਮਲਿਆਂ ਨੂੰ ਲੈਂਦਿਆਂ ਆਪਣਾ ਵੱਧ ਜ਼ੋਰ ਸਮੂਹ ਮਸਲਿਆਂ ਤੇ  ਵੱਧ ਦੇਣਾ ਚਾਹੀਦਾ ਹੈ। ਡੈਲੀਗੇਟਾਂ ਨੇ ਜ਼ੋਰਦਾਰ ਢੰਗ ਨਾਲ ਇਹ ਮਾਮਲਾ ਉਠਾਇਆ ਕਿ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਹੀ ਵਾਦਿਆਂ ਦੀ ਥਾਂ ਗਰੰਟੀਆਂ ਦੇ ਨਾਂ ਤੇ ਪਿਛਲੇ ਚਾਰ ਸਾਲਾਂ ਤੋਂ ਮਜ਼ਦੂਰਾਂ ਨੂੰ ਬੇਵਕੂਫ ਬਣਾ ਰਹੀ ਹੈ। ਬੇਸ਼ੱਕ ਨਰੇਗਾ ਮਨਰੇਗਾ ਚ’ 100 ਦਿਨ ਦੀ ਥਾਂ 150 ਦਿਨ ਕਰ ਦਿੱਤਾ ਗਿਆ ਹੈ। ਪਰ ਲਗਭਗ ਸਾਰੇ ਵੱਡੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ ਹਨ। ਜਿਸ ਨਾਲ ਪਿੰਡਾਂ ਵਿੱਚ ਸਾਰੇ ਬੇਰੁਜ਼ਗਾਰ ਲੋਕਾਂ ਦੀ ਥਾਂ ਸਿਰਫ ਚੰਦ ਲੋਕਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾੜ ਦੌਰਾਨ ਮਨਰੇਗਾ ਮਜ਼ਦੂਰਾਂ ਕੋਲੋਂ ਬੰਨ ਨੂੰ ਮਜਬੂਤ ਕਰਨ ਲਈ ਰੇਤ ਦੇ ਬੋਰੇ ਭਰਵਾਉਣ ਦਾ ਕੰਮ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਉਨਾਂ ਦਾ ਮਿਹਨਤਾਂਨਾ ਦੱਬੀ ਬੈਠਾ ਹੈ।ਘਰੇਲੂ ਬਿਜਲੀ ਮਾਫੀ ਦੀ ਜਗ੍ਹਾ ਮਜ਼ਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਜਾ ਰਹੇ ਹਨ। ਨਾ ਤਾਂ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਅਤੇ ਨਾ ਹੀ ਦਲਿਤਾਂ ਨੂੰ ਤੀਜੇ ਹਿੱਸੇ ਪੰਚਾਇਤੀ ਜਮੀਨ ਖੇਤੀ ਲਈ ਦਿੱਤੀ ਜਾ ਰਹੀ ਹੈ। ਹਾੜਾਂ ਅਤੇ ਬਾਰਿਸ਼ਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿੱਚ ਵੱਡੇ ਪੱਧਰ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਡੈਲੀਗੇਟਾਂ ਦੇ ਸੁਝਾਅ ਤੋਂ ਬਾਅਦ ਰਿਪੋਰਟ ਸਰਬ ਸੰਮਤੀ ਨਾਲ ਪਾਸ ਕਰ ਦਿੱਤੀ ਗਈ।ਇਸ ਮੌਕੇ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਮਜ਼ਦੂਰ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਪਿਛਲ ਮੋੜਾ ਦੇਣ ਲਈ ਸਾਂਝੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੌਕੇ ਦੇ ਉੱਪਰ ਮਨਜੀਤ ਕੌਰ ਨੂੰ ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਗਏ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਹਾਜ਼ਰ ਡੈਲੀਗੇਟਾਂ ਵੱਲੋਂ ਸਰਬ ਸੰਮਤੀ ਨਾਲ ਵਿਜੇ ਬਾਠ ਨੂੰ ਪ੍ਰਧਾਨ, ਬਖਸ਼ੋ ਖਰਸੈਦਪੁਰ ਵਾਈਸ ਪ੍ਰਧਾਨ, ਕਸ਼ਮੀਰ ਮੰਡਿਆਲਾ ਨੂੰ ਸਕੱਤਰ, ਹਰਵਿੰਦਰ ਕੌਰ ਨੂੰ ਕੈਸ਼ੀਅਰ, ਪੂਜਾ ਨੂੰ ਪ੍ਰੈਸ ਸਕੱਤਰ, ਰਸ਼ਪਾਲ, ਸੋਮਾ ਰਾਣੀ, ਹੈਪੀ ਬੀੜ ਬਲੋਂਕੀ, ਬਖਸ਼ੋ ਮੁੰਡਿਆਲਾ, ਜਸਵਿੰਦਰ ਕੌਰ, ਪਿੰਕੀ ਨੂੰ ਏਰੀਆ ਕਮੇਟੀ ਮੈਂਬਰ ਚੁਣਿਆ ਗਿਆ । ਅਜਲਾਸ ਵਿੱਚ ਜਲੰਧਰ ਡੈਲੀਗੇਟ ਅਜਲਾਸ ਲਈ ਮੈਂਬਰਾਂ ਦੀ ਚੋਣ ਤੋਂ ਬਾਅਦ ਸ਼ੁਰੂ ਹੋਣ ਜਾ ਰਹੇ ਨਵੇਂ ਸਾਲ ਵਿੱਚ ਨਵੀਆਂ ਉਮੀਦਾਂ ਨਾਲ ਅਜਲਾਸ ਸੰਪੰਨ ਹੋਇਆ। ਜਗ੍ਹਾ  ਵਿੱਚ ਲੜੇ ਗਏ ਘੋਲ ਅਤੇ ਸਰਗਰਮੀਆਂ ਦੀ ਲਿਖਤੀ ਰਿਪੋਰਟ ਡੈਲੀਗੇਟਾਂ ਅੱਗੇ ਪੇਸ਼ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਡੈਲੀਗੇਟਾਂ ਨੇ ਚਰਚਾ ਕਰਦਿਆਂ ਕਈ ਸਵਾਲ ਉਠਾਏ ਯੂਨੀਅਨ ਦੇ ਆਗੂਆਂ ਨੇ ਦਿੱਤੇ ਗਏ ਸੁਝਾਵਾਂ ਨੂੰ ਰਿਪੋਰਟ ਦਾ ਹਿੱਸਾ ਬਣਾਉਣ ਤੋਂ ਬਾਅਦ ਇਜਲਾਸ ਵਿੱਚ ਹਾਜ਼ਰ ਡੈਲੀਗੇਟਾਂ ਨੂੰ ਸਰਬ ਸੰਮਤੀ ਨਾਲ ਰਿਪੋਰਟ ਪਾਸ ਕਰ ਦਿਤੀ। ਹਾਜ਼ਰ ਡੈਲੀਗੇਟਾਂ ਵੱਲੋਂ ਮੌਕੇ ਤੇ ਪੇਸ਼ ਕੀਤੀ ਗਈ ਨਵੀਂ ਏਰੀਆ ਕਮੇਟੀ ਦੇ ਪੈਨਲ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਿਸ ਵਿੱਚ ਏਰੀਆ ਕਮੇਟੀ ਦੇ ਪ੍ਰਧਾਨ ਵਿਜੇ ਬਾਠ , ਏਰੀਆ ਸਕੱਤਰ ਕਸ਼ਮੀਰ ਮੰਡਿਆਲਾ, ਵਾਈਸ ਪ੍ਰਧਾਨ ਬਖਸ਼ੋ ਕਰਸ਼ੈਦਪੁਰ , ਹਰਵਿੰਦਰ ਕੌਰ , ਰਸਪਾਲ ਏਰੀਆ ਕਮੇਟੀ ਮੈਂਬਰ ਚੁਣਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਰਜਣਾ ਕੇਂਦਰ ਅਤੇ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਵੀ-ਦਰਬਾਰ ਕਰਵਾਇਆ ਗਿਆ
Next articleਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 2025