ਕੁੜੀਆਂ ਵਿੱਚ ਮੁੰਡੀਆਂ ਕਲਾਂ ਅਤੇ ਅਮਰਗੜ੍ਹ ਵਿਚਕਾਰ ਹੋਵੇਗਾ ਫਾਈਨਲ
ਮੁੰਡਿਆਂ ਵਿੱਚ ਜਰਖੜ ਅਕੈਡਮੀ, ਕਿਲ੍ਹਾ ਰਾਇਪੁਰ, ਹੇਰਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਸੈਮੀ ਫਾਈਨਲ ਵਿੱਚ ਪੁੱਜੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਜੋ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਲੁਧਿਆਣਾ ਵਿਖੇ ਚੱਲ ਰਹੀ ਹੈ । ਦੂਜੇ ਦਿਨ ਜਿੱਥੇ ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਕਲਾਂ ਹਾਕੀ ਸੈਂਟਰ ਅਤੇ ਅਮਰਗੜ੍ਹ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਉੱਥੇ ਮੁੰਡਿਆਂ ਦੇ ਅੰਡਰ 17 ਸਾਲ ਵਰਗ ਵਿੱਚ ਜਰਖੜ ਹਾਕੀ ਅਕੈਡਮੀ, ਕਿਲਾ ਰਾਏਪੁਰ, ਹੇਰਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਮੁੰਡਿਆਂ ਦੇ ਵਰਗ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਨੇ ਮਾਲਵਾ ਹਾਕੀ ਅਕੈਡਮੀ ਨੂੰ 3-1ਗੋਲਾਂ ਨਾਲ ਜਦਕਿ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਘਵੱਦੀ ਸਕੂਲ ਨੂੰ 2-0 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਪਾਇਆ । ਦੂਜੇ ਗਰੁੱਪ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੂੰ 4-1 ਗੋਲਾਂ ਨਾਲ ਹਰਾਇਆ। ਜਦ ਕਿ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਆਪਣਾ ਆਖਰੀ ਮੈਚ ਹਾਰਨ ਦੇ ਬਾਵਜੂਦ ਵੀ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਆਖਰੀ ਲੀਗ ਮੈਚ ਚਚਰਾੜੀ ਨੇ ਹੇਰਾਂ ਨੂੰ 3-0 ਗੋਲਾਂ ਨਾਲ ਹਰਾਇਆ ਪਰ ਗੋਲ ਔਸਤ ਅਧਾਰ ਤੇ ਹੇਰਾਂ ਨੂੰ ਆਖਰੀ ਚਾਰਾਂ ਵਿੱਚ ਜਗ੍ਹਾ ਮਿਲੀ। ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਕਲਾਂ ਹਾਕੀ ਸੈਂਟਰ ਨੇ ਡੀ.ਏ.ਵੀ ਸਕੂਲ਼ ਨੂੰ 3-0 ਗੋਲਾਂ ਨਾਲ ਹਰਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ
ਆਖਿਆ । ਅੱਜ ਦੇ ਦੂਜੇ ਦਿਨ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਪ੍ਰਧਾਨ ਲੁਧਿਆਣਾ ਹਾਕੀ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ਉੱਥੇ ਉਹਨਾਂ ਨੇ ਸਬ ਜੂਨੀਅਰ ਬੱਚਿਆਂ ਨੂੰ ਹਾਕੀ ਦੀਆਂ ਬਰੀਕੀਆਂ ਤੇ ਗੁਣ ਵੀ ਦੱਸੇ । ਅੱਜ ਦੇ ਮੈਚਾਂ ਦੌਰਾਨ ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਸੁਖਮੋਹਿੰਦਰ ਸਿੰਘ ਰਿਟਾਇਰਡ ਆਈਪੀਐਸ, ਰਛਪਾਲ ਸਿੰਘ ਨਾਗੀ ਸਾਬਕਾ ਕੌਮੀ ਹਾਕੀ ਖਿਡਾਰੀ ਬਿਜਲੀ ਬੋਰਡ, ਕਰਨਲ ਜੁਗਰਾਜ ਸਿੰਘ ਸਿੱਧੂ, ਵਰੁਨਜੀਤ ਸਿੰਘ ਅਮਰੀਕਾ, ਜਸਪਾਲ ਸਿੰਘ ਟੱਕਰ ਨੇ ਵਿਸ਼ੇਸ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ।ਇਸ ਮੌਕੇ ਹਰਮਿੰਦਰ ਸਿੰਘ ਅਰੋੜਾ, ਡਾਕਟਰ ਜਸਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਮਹਿੰਦਰ ਸਿੰਘ ਗਿੱਲ, ਉੱਤਮ ਦੇਵ ਸਿੰਘ ਗੋਲਡੀ, ਭੁਪਿੰਦਰ ਸਿੰਘ ਭੋਲਾ ਹੈਬੋਵਾਲ, ਸਕਿੰਦਰ ਸਿੰਘ ਕੁਲਦੀਪ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਤਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ, ਗੁਰਸਤਿੰਦਰ ਸਿੰਘ ਪ੍ਰਗਟ, ਲਖਵਿੰਦਰ ਸਿੰਘ ਲੱਖਾ, ਗੁਰਸੇਵਕ ਸਿੰਘ ਘਵੱਦੀ, ਕਰਨਲ ਜੀ.ਐਸ. ਗਿੱਲ, ਅਨਿਲ ਸ਼ਰਮਾ, ਨੀਲੂ ਅਤੇ ਖੇਡ ਜਗਤ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਦੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਅੱਜ 3 ਦਸੰਬਰ ਨੂੰ ਹੋਣਗੇ । ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਸ਼ਰਨਪ੍ਰੀਤ ਸਿੰਘ ਮੱਕੜ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਜਦਕਿ ਡਰੈਗਨ ਭੰਗੜਾ ਅਕੈਡਮੀ ਵੱਲੋਂ ਸੱਭਿਆਚਾਰ ਗੀਤਾਂ ਤੇ ਕੋਰੀਉ ਗਰਾਫੀ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



