ਰੂਪੋਵਾਲੀ ਰੰਗਮੰਚ ਵੱਲੋਂ ਕਰਵਾਈ ਗਈ ਸਭਿਆਚਾਰਕ ਸ਼ਾਮ ਯਾਦਗਾਰੀ ਹੋ ਨਿੱਬੜੀ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਲੋਕ ਕਲਾ ਮੰਚ ਇਪਟਾ ਵੱਲੋਂ ਰੇਲ ਕੋਚ ਫੈਕਟਰੀ ਨੇੜੇ ਨਾਨਕਸਰ ਨਗਰ ਵਿਖੇ ਸਥਿਤ “ਰੂਪੋਵਾਲੀ ਰੰਗ ਮੰਚ” ਦੇ ਵਿਹੜੇ ਵਿੱਚ “ਲੋਕ ਹਿਤੈਸ਼ੀ ਸਭਿਆਚਾਰਕ ਸ਼ਾਮ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਹੁਪੱਖੀ ਲੇਖਕ ਸ੍ਰ. ਸੁਰਿੰਦਰ ਸਿੰਘ ਸੁੰਨੜ ਪ੍ਰਧਾਨ “ਲੋਕ ਮੰਚ ਪੰਜਾਬ” ਅਤੇ ਮੁੱਖ ਸੰਪਾਦਕ “ਆਪਣੀ ਆਵਾਜ਼”, ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਹਰਜੀਤ ਸਿੰਘ ਅਸ਼ਕ ਯੂ.ਕੇ ਅਤੇ ਪ੍ਰਿੰਸੀਪਲ ਜਗਮਿੰਦਰ ਕੌਰ ਜੀ ਨੇ ਸ਼ਿਰਕਤ ਕੀਤੀ। ਜਦ ਕਿ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ (ਮੈਂਬਰ “ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ”) ਪ੍ਰਧਾਨ ਸਿਰਜਣਾ ਕੇਂਦਰ ਵਿਰਸਾ ਵਿਹਾਰ ਕਪੂਰਥਲਾ ਸਮੇਤ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਤਜਿੰਦਰ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ  ਜਸਪ੍ਰੀਤ ਕੌਰ ਅਤੇ ਸਰਪੰਚ ਰੁਪਿੰਦਰ ਕੌਰ ਨੇ ਕੀਤੀ। ਫਿਲਮ ਅਭਿਨੇਤਰੀ ਸਾਵਨ ਰੂਪੋਵਾਲੀ ਅਤੇ ਉੱਘੇ ਰੰਗ ਕਰਮੀ ਉਤਕਰਸ਼ ਸਿੰਘ ਰਾਜਪੂਤ ਮੁੰਬਈ ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਹੋਰ ਵਧੇਰੇ ਚਾਰ ਚੰਨ ਲਾਏ।
ਜਿੱਥੇ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸੰਗੀਤਕ ਸ਼ਾਮ ਵਿੱਚ ਲੋਕ ਗਾਇਕ ਸੰਨੀ ਮਸੀਹ ਨੇ ਗ਼ਜ਼ਲ ਤੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਵਾਹ-ਵਾਹ ਖੱਟੀ। ਓਥੇ ਹੀ ਗੁਰਮੇਲ ਸ਼ਾਮ ਨਗਰ ਦੀ ਰਹਿਨੁਮਾਈ ਹੇਠ ਮੌਲ ਰਹੀ “ਲੋਕ ਕਲਾ ਮੰਚ ਮਜੀਠਾ” ਦੀ ਟੀਮ ਵਲੋਂ ਇਪਟਾ ਪੰਜਾਬ ਦੀ ਟੀਮ ਵਿੱਚ ਸ਼ਾਮਿਲ ਰਹੀ ਪੰਜਾਬ ਦੀ ਕੋਇਲ ਦਾ ਖ਼ਿਤਾਬ ਪ੍ਰਾਪਤ ਲੋਕ ਗਾਇਕਾ ਸਵਰਗੀ ਸੁਰਿੰਦਰ ਕੌਰ ਜੀ ਦੀ ਜੀਵਨੀ ਤੇ ਆਧਾਰਿਤ  ਇੱਕ ਪਾਤਰੀ ਨਾਟਕ “ਜੁੱਤੀ ਕਸੂਰੀ” ਰੰਗ ਮੰਚ ਦੀ ਅਦਾਕਾਰਾ “ਰਮਨ ਰੂਪੋਵਾਲੀ” ਦੁਆਰਾ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਬਹੁਤ ਭਾਵਕ ਤੇ ਪ੍ਰਭਾਵਿਤ ਕੀਤਾ । ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਦੇ ਦੁਖਾਂਤ ਨੂੰ ਪੇਸ਼ ਕਰਦਾ ਨਾਟਕ ਮੰਟੋ ਦੀ ਕਹਾਣੀ ਤੇ ਆਧਾਰਿਤ ਹਿੰਦੀ ਨਾਟਕ ਟੋਭਾ ਟੇਕ ਸਿੰਘ ਜੋ ਐਕਟਰ ਅਤੇ ਡਾਇਰੈਕਟਰ ਉਤਕਰਸ਼ ਸਿੰਘ ਰਾਜਪੂਤ( ਮੁੰਬਈ) ਦੀ ਪੇਸ਼ਕਾਰੀ ਪ੍ਰੋਗਰਾਮ ਦਾ ਸਿਖ਼ਰ ਹੋ ਕੇ ਨਿਬੜੀ। “ਲੋਕ ਮੰਚ ਇਪਟਾ” ਕਪੂਰਥਲਾ ਵਜੋਂ ਦੀਪਕ ਆਂਚਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀ ਗਈ ਕੋਰੀਓਗਰਾਫੀ “ਭਗਤ ਸਿੰਘ ਦੀ ਘੋੜੀ” ਨੇ ਲੋਕਾਂ ਨੂੰ ਸੋਚਣ ਨੂੰ ਲਾ ਦਿੱਤਾ। ਇਸ ਤੋਂ ਇਲਾਵਾ ਦੀਪਿਕਾ ਰਾਣੀ ਦੀ ਅਗਵਾਈ ਵਿੱਚ ਗਿੱਧਾ ਪੇਸ਼ ਕਰਕੇ ਝੂਮਣ ਲਾ ਦਿੱਤਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਿਰਜਣਾ ਕੇਂਦਰ ਦੇ ਸ਼ਾਇਰਾਂ ਵਿੱਚ ਸ਼ਾਮਿਲ ਸ਼ਹਿਬਾਜ਼ ਖ਼ਾਨ, ਮੁਨੱਜ਼ਾ ਇਰਸ਼ਾਦ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਤੇਜਬੀਰ ਸਿੰਘ, ਮੈਡਮ ਸਵਰਾਜ ਕੌਰ, ਰਜਿੰਦਰ ਪਾਲ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰ ਕੁਮਾਰ, ਭੁਪਿੰਦਰ ਰੂਪੋਵਾਲੀ, ਹਰਜਿੰਦਰ ਸ਼ਾਮਨਗਰ, ਅਵਿਨਾਸ਼ ਚੰਦਰ, ਸੋਨੂ ਗਿੱਲ ਸ਼ਾਮਿਲ ਹੋਏ। ਸਮੁੱਚੇ ਪ੍ਰਬੰਧਾਂ ਵਿੱਚ ਡਾਕਟਰ ਹਰਭਜਨ ਸਿੰਘ ਪ੍ਰਧਾਨ ਇਪਟਾ ਕਪੂਰਥਲਾ, ਔਰਗੇਨਾਈਜ਼ਰ ਸੈਕਟਰੀ ਅਤੇ ਸੈਕਟਰੀ ਸਰਬਜੀਤ ਰੂਪੋਵਾਲੀ, ਆਂਚਲ ਨਾਹਰ, ਸ਼ਰਨਜੀਤ ਸੋਹਲ, ਕਸ਼ਮੀਰ ਬਜਰੌਰ ਨੇ ਅਹਿਮ ਯੋਗਦਾਨ ਪਾਇਆ। ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਅਤੇ ਧੰਨਵਾਦ ਦੇ ਸ਼ਬਦ ਰੂਪੋਵਾਲੀ ਰੰਗ ਮੰਚ ਭਵਨ ਸੰਚਾਲਕ ਇੰਦਰਜੀਤ ਰੂਪੋਵਾਲੀ ਨੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਗਰ ਕੀਰਤਨ ਉਤੇ ਬੰਬ ਪਟਾਕੇ ਕਿਉਂ
Next articleਪਿੰਡ ਮੁਹਾਲੀ ਦੀਆਂ ਸੰਗਤਾਂ ਵੱਲੋਂ ਗੁਰਪੂਰਵ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ