HOME ਰੂਪ ਲਾਲ ਮੈਮੋਰੀਅਲ ਐੱਮ. ਜੀ ਗਰਲਜ਼ ਪਬਲਿਕ ਸਕੂਲ ਅੱਪਰਾ ਦਾ ਪੰਜਵੀ ਕਲਾਸ...

ਰੂਪ ਲਾਲ ਮੈਮੋਰੀਅਲ ਐੱਮ. ਜੀ ਗਰਲਜ਼ ਪਬਲਿਕ ਸਕੂਲ ਅੱਪਰਾ ਦਾ ਪੰਜਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

10

ਫਿਲੌਰ,  ਅੱਪਰਾ (ਜੱਸੀ)-ਸਥਾਨਕ ਭਾਈ ਮੇਹਰ ਚੰਦ (ਬੀ. ਐੱਮ ਸੀ) ਚੌਂਕ ਅੱਪਰਾ ਵਿਖੇ ਸਥਿਤ ਰੂਪ ਲਾਲ ਮੈਮੋਰੀਅਲ ਐੱਮ. ਜੀ ਗਰਲਜ਼ ਪਬਲਿਕ ਸਕੂਲ ਦਾ ਪੰਜਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦੀਪਿਕਾ ਖੋਸਲਾ ਨੇ ਦੱਸਿਆ ਕਿ ਪਹਿਲੇ ਸਥਾਨ ‘ਤੇ ਆਉਣ ਵਾਲੀ ਲੜਕੀ ਕੰਚਨ ਪੁੱਤਰੀ ਪਰਮਜੀਤ (490/500) 98 ਪ੍ਰਤੀਸ਼ਤ, ਜਸਲੀਨ ਪੁੱਤਰੀ ਹਰਜਿੰਦਰ ਸਿੰਘ (488/500) 97 ਪ੍ਰਤੀਸ਼ਤ ਨੇ ਦੂਸਰਾ ਸਥਾਨ ਤੇ ਤਮੰਨਾ ਪੁੱਤਰੀ ਬੂਰੇ ਅਲੀ (484/500) 96 ਪ੍ਰਤੀਸ਼ਤ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਅਦਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਦੀਪਿਕਾ ਖੋਸਲਾ ਨੇ ਅਵੱਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ  ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਦਾ ਸਿਹਰਾ ਬੱਚਿਆਂ ਦੀ ਲਗਨ ਤੇ ਅਧਿਆਪਕਾਂ ਤੇ ਮਾਪਿਆਂ ਦੀ ਮਿਹਨਤ ਨੂੰ  ਜਾਂਦਾ ਹੈ | ਉਨਾਂ ਅੱਗੇ ਦੱਸਿਆ ਕਿ ਸਕੂਲ ਦਾ ਪੰਜਵੀ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ ਹੈ ਤੇ ਅਵੱਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ  ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ: ਜ਼ਰਾ ਬਚ ਕੇ ਮੋੜ ਤੋਂ  ?
Next articleਇਕ ਨਾਮੁਰਾਦ ਬਿਮਾਰੀ….. ਹਰਮੇਸ਼ ਜੱਸਲ