HOME ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਸਾਹਿਤ ਦਾ ਸਟਾਲ ਲਗਾਇਆ ਗਿਆ।

ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਸਾਹਿਤ ਦਾ ਸਟਾਲ ਲਗਾਇਆ ਗਿਆ।

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) – ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਮੁਖੀ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਸੁਖਵਿੰਦਰ ਲੰਗੇਰੀ ਵਲ੍ਹੋਂ ਰੌਜ਼ਾ ਸ਼ਰੀਫ਼ ਮੰਢਾਲੀ ਮੇਲੇ ਤੇ 5 ਦਿਨਾਂ ਲਈ ਕਿਤਾਬਾਂ ਦਾ ਸਟਾਲ ਲਗਾਇਆ ਗਿਆ । ਮੇਲਾ ਦੇਖਣ ਆਏ ਇਲਾਕੇ ਭਰ ਦੇ ਲੋਕਾਂ ਨਾਲ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ । ਸੁਖਵਿੰਦਰ ਲੰਗੇਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਵਲ੍ਹੋਂ ਮਨਪਸੰਦ ਕਿਤਾਬਾਂ ਖਰੀਦੀਆਂ ਗਈਆਂ। ਜਿਸ ਵਿੱਚ ਤਰਕਸ਼ੀਲ ਸਾਹਿਤ, ਨਾਵਲ, ਕਹਾਣੀਆਂ,ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਬਾਰੇ ,ਸਿੱਖ ਇਤਿਹਾਸ ਬਾਰੇ, ਕਵਿਤਾਵਾਂ ਆਦਿ ਨਾਲ ਸਬੰਧਤ ਕਿਤਾਬਾਂ ਸ਼ਾਮਿਲ ਸਨ। ਬਹੁਤ ਸਾਰੇ ਬੱਚਿਆਂ ਨੂੰ ਜਾਦੂ ਬਾਰੇ ਜਾਣਕਾਰੀ ਵੀ ਦਿੱਤੀ ਗਈ ਨਾਲ ਜਾਦੂ ਦੇ ਟਰਿੱਕ ਵੀ ਦਿਖਾਏ । ਉਹਨਾਂ ਨੂੰ ਸਮਝਾਇਆ ਗਿਆ ਕਿ ਜਾਦੂ ਸਿਰਫ ਹੱਥ ਦੀ ਸਫਾਈ ਹੈ ਹੋਰ ਕੁੱਝ ਨਹੀਂ। ਮੇਲੇ ਵਿੱਚ ਜਾਦੂ ਦੇ ਟਰਿੱਕ ਅਤੇ ਬੁੱਕ ਸਟਾਲ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਨੌਜਵਾਨਾਂ ਦੀ ਵਿਗਿਆਨਕ ਸੋਚ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ । ਨਸ਼ਿਆਂ ਨੂੰ ਤਿਆਗ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਿੱਚ ਕਿਤਾਬਾਂ ਬਹੁਤ ਸਹਾਇਕ ਹੁੰਦੀਆਂ ਹਨ। ਸਾਨੂੰ ਬਹੁਤ ਕੁੱਝ ਸਿੱਖਣ ਨੂੰ ਕਿਤਾਬਾਂ ਵਿੱਚੋਂ ਹੀ ਮਿਲਦਾ ਹੈ । ਦੇਖਣ ਵਿੱਚ ਆਇਆ ਹੈ ਕਿ ਹੁਣ ਦੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਵਿੱਚ ਬਹੁਤ ਘੱਟ ਰੁਚੀ ਹੈ। ਕੁਝ ਸਿੱਖਣ ਲਈ , ਜਾਣਾਕਰੀ ਲਈ , ਕਿਸੇ ਮਹਾਨ ਪੁਰਸ਼ ਦੇ ਜੀਵਨ ਬਾਰੇ ,ਵਿਗਿਆਨ ਬਾਰੇ ,ਜੋਤਿਸ਼ ਬਾਰੇ ਇਹ ਸਭ ਕਿਤਾਬਾਂ ਪੜ੍ਹਕੇ ਹੀ ਜਾਣ ਸਕਦੇ ਹਾਂ ਜਿਸ ਨਾਲ ਆਉਣ ਵਾਲਾ ਭਵਿੱਖ ਵਧੀਆ ਬਣ ਸਕਦਾ ਹੈ।

ਮੁਖੀ ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ ਇਕਾਈ ਬੰਗਾ
ਫੋਨ ਨੰਬਰ 7009894460

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਣੀ ਪੁਲਾਂ ਦੇ ਹੇਠੋ ਲੰਘਣਾ
Next articleਗੁਰੂ ਕੀ ਰਸੋਈ ਬਹਿਰਾਮ ‘ਚ ਨਿਰਸਵਾਰਥ ਟਿਫਨ ਸੇਵਾ ਹੋਈ ਸ਼ੁਰੂ , ਪਹਿਲੇ ਦਿਨ ਭੁੱਖੇ ਅਤੇ ਬੇਸਹਾਰਾ ਲੋਕਾਂ ਲਈ 15 ਟਿਫਨ ਕੀਤੇ ਰਵਾਨਾ