(ਸਮਾਜ ਵੀਕਲੀ)
✍ ਮਲਕੀਤ ਮੰਢਾਲੀ
ਬੇਗਾਨੇ ਪਰ੍ਹਾਂ ਦੇ ਨਾਲ ਮਾਰ ਕੇ ਉਡਾਰੀ ਜਾਣ ਜਾਣ ਖੰਘਣਾ
ਜ਼ਰਾ ਸੋਚ ਕੇ ਤੂੰ ਚੱਲੀਂ ਪਾਣੀ ਸਾਡਿਆਂ ਪੁਲਾਂ ਦੇ ਹੇਠੋ ਲੰਘਣਾ
ਜ਼ਰਾ ਸੋਚ ਕੇ ਤੂੰ ਚੱਲੀਂ…………
ਹਰ ਥਾਂ ਸਾਥ ਤੇਰਾ ਦੇ ਕੇ ਅਸੀਂ ਆਪਣਾ ਫਰਜ਼ ਨਿਭਾਇਆ
ਤੇਰੀਆਂ ਤਰੱਕੀਆਂ ਪਿੱਛੇ ਬੋਲਦਾ ਸਾਡਾ ਯੋਗਦਾਨ ਪਾਇਆ
ਹਰ ਪਾਸੇ ਕਹਿੰਦਾ ਫਿਰਦਾਂ ਮੇਰੇ ਜਿਹਾ ਨਾ ਕੋਈ ਇੱਥੇ ਜੰਮਣਾ
ਜ਼ਰਾ ਸੋਚ ਕੇ ਤੂੰ ਚੱਲੀਂ ………..
ਲੱਗ ਕੇ ਪਿੱਛੇ ਗ਼ੈਰਾਂ ਦੇ ਬਹੁਤ ਅਣਮੁੱਲੇ ਯਾਰ ਗਵਾ ਲਏ ਤੂੰ
ਸਿੱਧੇ ਰਸਤੇ ਜਾਂਦੇ ਸਾਥੀਆਂ ਨੂੰ ਛੱਡ ਮੋੜੇ ਕੁਰਾਹੇ ਪਾ ਲਏ ਤੂੰ
ਮੈਂ ਵੀ ਦੇਖਾਂਗਾ ਤੈਨੂੰ ਜਦੋਂ ਇਹਨਾਂ ਗ਼ੈਰਾਂ ਨੇ ਹੀ ਛਿੱਕੇ ਟੰਗਣਾ
ਜ਼ਰਾ ਸੋਚ ਕੇ ਤੂੰ ਚੱਲੀਂ …………
ਆਪਣਿਆਂ ਤੋਂ ਚੰਗਾ ਨਹੀਂ ਹੁੰਦਾ ਕੋਈ ਦੇਖ ਲਈਂ ਅਜਮਾ ਕੇ
ਮਲਕੀਤ ਮੰਢਾਲੀ ਨੇ ਪਹਿਲਾਂ ਦੇਖਿਆ ਸੁਆਦੀ ਖਾਣਾ ਖਾ ਕੇ
ਸਭ ਤੋਂ ਭੈੜਾ ਹੁੰਦਾ ਗੁਲਾਮੀ ਕਰਨਾ ਤੇ ਠੂਠਾ ਫੜ ਕੇ ਮੰਗਣਾ
ਜ਼ਰਾ ਸੋਚ ਕੇ ਤੂੰ ਚੱਲੀਂ ਪਾਣੀ ਸਾਡਿਆਂ ਪੁਲਾਂ ਦੇ ਹੇਠੋ ਲੰਘਣਾ
ਪਿੰਡ ਤੇ ਡਾਕ. ਮੰਢਾਲੀ
☎ 7589458980 ਪੱਤਰਕਾਰ ਚਰਨਜੀਤ ਸੱਲ੍ਹਾਂ



