HOME ਗੁਰੂ ਕੀ ਰਸੋਈ ਬਹਿਰਾਮ ‘ਚ ਨਿਰਸਵਾਰਥ ਟਿਫਨ ਸੇਵਾ ਹੋਈ ਸ਼ੁਰੂ , ਪਹਿਲੇ...

ਗੁਰੂ ਕੀ ਰਸੋਈ ਬਹਿਰਾਮ ‘ਚ ਨਿਰਸਵਾਰਥ ਟਿਫਨ ਸੇਵਾ ਹੋਈ ਸ਼ੁਰੂ , ਪਹਿਲੇ ਦਿਨ ਭੁੱਖੇ ਅਤੇ ਬੇਸਹਾਰਾ ਲੋਕਾਂ ਲਈ 15 ਟਿਫਨ ਕੀਤੇ ਰਵਾਨਾ

2

ਬਹਿਰਾਮ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ):- ਨਵੀ ਬਣੀ ਸਤਿ ਕਰਤਾਰ ਸੇਵਾ ਸੁਸਇਟੀ ਵਲੋ “ਨਿਰਸਵਾਰਥ ਟਿਫਨ ਸੇਵਾ” ਗੁਰੂ ਨਾਨਕ ਦਰਬਾਰ ਅਸਥਾਨ ਹੋਲਾ ਮੁੱਹਲਾ ਬਹਿਰਾਮ ਤੋ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ। ਸੁਸਾਇਟੀ ਪ੍ਰਧਾਨ ਜੋਗਿੰਦਰ ਸਿੰਘ ਅਤੇ ਸਕੱਤਰ ਸੱਤਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਹ ਸੇਵਾ ਭੁੱਖੇ, ਜ਼ਰੂਰਤਮੰਦ, ਬੇਸਹਾਰਾ ਅਤੇ ਅਪਾਹਜ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਵਿਚ ਦੋ ਵਕਤ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਅੱਜ ਸਵੇਰੇ ਜ਼ਰੂਰਤਮੰਦ ਲੋਕਾਂ ਵਾਸਤੇ 15 ਟਿਫਨ ਰਵਾਨਾ ਕੀਤੇ ਗਏ। ਉਨ੍ਹਾਂ ਇਸ ਮੌਕੇ ਪਹੁੰਚੇ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ । ਪਿੰਡ ਦੇ ਸਰਪੰਚ ਮੋਹਨ ਲਾਲ ਨੇ ਇਸ ਸਮਾਜਿਕ ਕੰਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਭੁੱਖੇ, ਗਰੀਬ ਵਿਅਕਤੀ ਦੇ ਮੂੰਹ ਵਿੱਚ ਰੋਟੀ ਦਾ ਨਿਵਾਲਾ ਪਾਉਣਾ ਕਿਸੇ ਵੀ ਪੁੰਨ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਸ ਪੁੰਨ ਦਾ ਕੰਮ ਸਾਡੇ ਪਿੰਡ ਤੋਂ ਸ਼ੁਰੂ ਹੋਇਆ ਹੈ ਉਹ ਇਸ ਵਿੱਚ ਸੰਸਥਾ ਪੂਰਾ ਸਹਿਯੋਗ ਕਰਨਗੇ ਅਤੇ ਆਰਥਿਕ ਤੌਰ ਤੇ ਬਣਦੀ ਹਰ ਸੰਭਵ ਸਹਾਇਤਾ ਵੀ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਰੋਟਰੀ ਕਲੱਬ ਗਰੀਨ ਬੰਗਾ ਦੇ ਪ੍ਰਧਾਨ ਦਿਲਬਾਗ ਸਿੰਘ ਵਲੋਂ ਉਕਤ ਸੁਸਾਇਟੀ ਨੂੰ 5100 ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਮੋਕੇ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਅਮਰਜੀਤ ਸਿੰਘ ਲੇਹਲ, ਬੀ.ਕੇ.ਪੁਰੀ, ਵਿਪਿਨ ਕੁਮਾਰ ਨਵਾਂਸ਼ਹਿਰ, ਜਸਵਿੰਦਰ ਸਿੰਘ, ਬੀਬੀ ਜਗਦੀਸ਼ ਕੌਰ, ਸਕੱਤਰ ਸੱਤਪਾਲ ਸਿੰਘ, ਮੋਹਨ ਲਾਲ ਸਰਪੰਚ, ਕੁਲਦੀਪ ਬਹਿਰਾਮ, ਬਲਵੀਰ ਕੁਮਾਰ,ਰਾਮ ਲਾਲ (ਸਾਰੇ ਪੰਚ), ਨਵੀਨ ਚੱਢਾ, ਗੁਰਪ੍ਰੀਤ ਸਿੰਘ,ਸਤਨਾਮ ਸਿੰਘ, ਬਲਵਿੰਦਰ ਸਿੰਘ ਪਾਂਧੀ, ਰਣਜੀਤ ਸਿੰਘ, ਲਵਪ੍ਰੀਤ ਕੌਰ ਆਦਿ ਵੀ ਹਾਜਿਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਸਾਹਿਤ ਦਾ ਸਟਾਲ ਲਗਾਇਆ ਗਿਆ।
Next articleਗੀਤਾਂ ਦਾ ਵਣਜਾਰਾ ,ਮੂਲ ਚੰਦ ਰੰਚਣਾ ਵਾਲਾ