ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸਨੇਹ ਜੈਨ ਦੀ ਅਗਵਾਈ ਵਿੱਚ ਰੋਟਰੀ ਭਵਨ ਹਰਿਆਣਾ ਰੋਡ ਹਸ਼ਿਆਰਪੁਰ ਵਿਖੇ ਸਾਈਟ੍ਰਸ ਇਸਟੇਟ ਭੂੰਗਾ ਦੇ ਦੇ ਸਹਿਯੋਗ ਨਾਲ ਜੈਵਿਕ ਖੇਤੀ ਅਤੇ ਰਸੋਈ ਬਾਗਬਾਨੀ ਵਿਸ਼ੇ ਉੱਪਰ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਹੁਸ਼ਿਆਰਪੁਰ ਸ਼ਾਮਿਲ ਹੋਏ ਅਤੇ ਡਾ. ਅਮਨਦੀਪ ਸਿੰਘ, ਡਾ. ਅਰਵਿੰਦ ਕੁਮਾਰ, ਡਾ. ਲਖਵੀਰ ਸਿੰਘ ਵਿਸ਼ੇਸ਼ ਮਹਿਮਾਨ ਅਤੇ ਮੁੱਖ ਵਕਤਾ ਦੇ ਤੌਰ ਤੇ ਸ਼ਾਮਿਲ ਹੋਏ । ਸੈਮੀਨਾਰ ਦਾ ਸ਼ੁਭ ਆਰੰਭ ਦੀਪ ਜਗ੍ਹਾ ਕੇ ਰਾਸ਼ਟਰੀ ਗੀਤ ਗਾ ਕੇ ਕੀਤਾ ਗਿਆ। ਮੁੱਖ ਵਕਤਾ ਡਾ. ਅਮਨਦੀਪ ਸਿੰਘ, ਡਾ. ਅਰਵਿੰਦ ਕੁਮਾਰ ਅਤੇ ਡਾ. ਲਖਵੀਰ ਸਿੰਘ ਨੇ ਜੈਵਿਕ ਖੇਤੀ ਅਤੇ ਰਸੋਈ ਬਾਗਬਾਨੀ ਉੱਤੇ ਆਪਣੇ ਵੱਡਮੁੱਲੇ ਵਿਚਾਰ ਦਿੱਤੇ । ਉਹਨਾ ਨੇ ਦੱਸਿਆ ਪਿਛਲੇ ਕੁਝ ਸਮੇਂ ਤੋਂ ਕਿਚਨ ਗਾਰਡਨ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ। ਲੋਕ ਆਪਣੇ ਘਰ ਦੀ ਛੱਤ ਜਾਂ ਬਾਲਕੋਨੀ ‘ਤੇ ਸਜਾਵਟੀ ਪੌਦਿਆਂ ਦੇ ਨਾਲ-ਨਾਲ ਸਬਜ਼ੀਆਂ ਦੇ ਪੌਦੇ ਵੀ ਲਗਾਉਂਦੇ ਹਨ। ਪੌਦਿਆਂ ਦੇ ਚੰਗੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਪੌਦਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਪੌਸ਼ਟਿਕ ਤੱਤ ਮਿਲੇ। ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਬਰਤਨ ਵਿੱਚ ਮਿੱਟੀ ਨੂੰ ਕਿੰਨੇ ਦਿਨਾਂ ਬਾਅਦ ਬਦਲਣਾ ਚਾਹੀਦਾ ਹੈ। ਉਹਨਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਕੁਦਰਤ ਦੁਆਰਾ ਦਿੱਤਾ ਹੋਇਆ ਪੋਦਾ ਰੂਪੀ ਖ਼ਜ਼ਾਨਾ ਜਿਵੇਂ ਕਿ ਤੁਲਸੀ, ਕੱਚੀ ਹਲਦੀ, ਸ਼ਹਿਦ, ਅਦਰਕ, ਆਮਲਾ ਅਤੇ ਹੋਰ ਜੜੀ-ਬੂਟੀਆਂ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹਨ। ਘਰ ਵਿੱਚ ਘੱਟ ਕੀਮਤ ਤੇ ਖੁੰਭਾ ਦੀ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਵੀ ਵਿਸਤਾਰਪੂਰਵਕ ਦੱਸਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਡਾ. ਜਸਪਾਲ ਨੇ ਆਪਣੇ ਸੰਬੋਧਨ ਵਿੱਚ ਜੈਵਿਕ ਖੇਤੀ ਬਾਰੇ ਦੱਸਿਆ ਕਿ ਇਹਨਾ ਨਾਲ ਸਾਡੇ ਸ਼ਰੀਰ ਨੂੰ ਬਿਮਾਰੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਜਿਹੜਾ ਦਵਾਈ ਦੇ ਫਜੂਲ ਖਰਚੀ ਹੁੰਦੀ ਹੈ ਉਹ ਬੱਚ ਜਾਂਦੀ ਹੈ ਅਤੇ ਮੁਟਾਪਾ ਨਹੀਂ ਹੁੰਦਾ। ਉਹਨਾ ਨੇ ਕਿਹਾ ਕਿ ਜਿਹੜੀ ਵੀ ਤੁਹਾਡੇ ਕੋਲ ਛੱਤ ਤੇ, ਘਰ ਵਿੱਚ ਖਾਲੀ ਜਗ੍ਹਾ ਹੈ ਉਸ ਥਾਂ ਫਲਦਾਰ ਬੂਟੇ ਲਗਾ ਕੇ ਵਰਤੋਂ ਵਿੱਚ ਲਿਆਂਦਾ ਜਾਵੇ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਰੋਟਰੀ ਕਲੱਬ ਵੱਲੋਂ ਸਮਰੁਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਆਏ ਹੋਏ ਲੋਕਾਂ ਨੂੰ ਹਰਬਲ ਬੂਟੇ ਵੰਡੇ ਗਏ। ਪ੍ਰਧਾਨ ਸਨੇਹ ਜੈਨ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਰੋਟੇਰੀਅਨ ਜੀ.ਐਸ. ਬਾਵਾ, ਸੁਰਿੰਦਰ ਵਿੱਜ, ਪ੍ਰਧਾਨ ਸਨੇਹ ਜੈਨ, ਸਕੱਤਰ ਟਿਮਾਟਨੀ ਆਹਲੂਵਾਲਿਆਂ, ਰਜਿੰਦਰ ਮੋਦਗਿਲ, ਲੇਂਪੀ ਆਹਲੂਵਾਲਿਆਂ, ਸੰਜੀਵ ਕੁਮਾਰ ਪ੍ਰੋਜੈਕਟ ਚੇਅਰਮੈਨ, ਰਵੀ ਜੈਨ, ਨੀਨਾ ਜੈਨ, ਅਸ਼ੋਕ ਜੈਨ, ਚਤੁਰਭੁਜ ਜੋਸ਼ੀ, ਯੋਗੇਸ਼ ਚੰਦਰ, ਸੁਮਨ ਨਈਅਰ, ਮੈਡਮ ਓਮ ਕਾਂਤਾ, ਪ੍ਰਦੀਪ ਪਰਾਸ਼ਰ, ਡਾਕਟਰ ਰਣਜੀਤ, ਆਦਿ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj