HOME ਰੋਟਰੀ ਕਲੱਬ ਇਲੀਟ ਤੇ ਇਨਰਵੀਲ੍ਹ ਕਲੱਬ ਦੁਆਰਾ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ...

ਰੋਟਰੀ ਕਲੱਬ ਇਲੀਟ ਤੇ ਇਨਰਵੀਲ੍ਹ ਕਲੱਬ ਦੁਆਰਾ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ ਕੈਟਲ ਫੀਡ ਵੰਡੀ ਗਈ

ਕੈਪਸ਼ਨ - ਪਿੰਡ ਕੰਮੇਵਾਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਕੈਟਲ ਫੀਡ ਵੰਡਦੇ ਹੋਏ ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ | ਉਨ੍ਹਾਂ ਦੇ ਨਾਲ ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਅਮਿਤੋਜ ਸਿੰਘ ਮੁਲਤਾਨੀ, ਸੁਕੇਸ਼ ਜੋਸ਼ੀ ਤੇ ਹੋਰ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )-ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਰੋਟਰੀ ਕਲੱਬ ਕਪੂਰਥਲਾ ਇਲੀਟ ਤੇ ਇਨਰਵੀਲ੍ਹ ਕਲੱਬ ਨੇ ਸਾਂਝੇ ਤੌਰ ‘ਤੇ ਸਮਾਜ ਸੇਵਾ ਦਾ ਕਾਰਜ ਕਰਦਿਆਂ ਅੱਜ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ ਜਾ ਕੇ ਬੰਨ੍ਹ ‘ਤੇ ਪਰਿਵਾਰਾਂ ਅਤੇ ਪਸ਼ੂਆਂ ਸਮੇਤ ਬੈਠੇ  ਲੋਕਾਂ ਨੂੰ  ਕੈਟਲ ਫੀਡ ਵੰਡੀ ਗਈ | ਕਲੱਬ ਵਲੋਂ ਪਹਿਲਾਂ ਉਕਤ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਨੂੰ  ਦੇਖਦੇ ਹੋਏ ਅੱਜ 140 ਬੋਰੇ ਕੈਟਲ ਫੀਡ ਦੇ ਇਕੱਲੇ ਇਕੱਲੇ ਪਰਿਵਾਰ ਨੂੰ  ਜਾ ਕੇ ਦਿੱਤੇ ਗਏ | ਇਸ ਮੌਕੇ ਵੈਟਰਨਰੀ ਇੰਸਪੈਕਟਰ ਪ੍ਰਭਸਿਮਰਨ ਸਿੰਘ ਨੇ ਵੀ ਕਲੱਬ ਮੈਂਬਰਾਂ ਨੂੰ  ਸਹਿਯੋਗ ਦਿੱਤਾ ਤੇ ਪਸ਼ੂ ਪਾਲਕਾਂ ਤੱਕ ਕੈਟਲ ਫੀਡ ਦੀ ਪਹੁੰਚ ਕਰਵਾਈ | ਇਸ ਮੌਕੇ ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ ਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਉਨ੍ਹਾਂ ਦਾ ਇਹ ਨਿਮਾਣਾ ਜਿਹਾ ਯਤਨ ਹੈ ਤੇ ਉਹ ਆਉਂਦੇ ਦਿਨਾਂ ਦੌਰਾਨ ਵੀ ਇਨ੍ਹਾਂ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਅੱਜ ਸਾਬਕਾ ਗਵਰਨਰ ਡਾ. ਸਰਬਜੀਤ ਸਿੰਘ ਤੇ ਇਨਰਵੀਲ੍ਹ ਕਲੱਬ ਦੇ ਸਾਬਕਾ ਐਸੋਸੀਏਟ ਪ੍ਰੈਜ਼ੀਡੈਂਟ ਡਾ. ਸੁਰਜੀਤ ਕੌਰ ਦੇ ਨਾਲ ਰੋਟੈਰੀਅਨ ਡਾ. ਅਮਿਤੋਜ ਸਿੰਘ ਮੁਲਤਾਨੀ, ਇਨਰਵੀਲ ਕਲੱਬ ਦੇ ਮੈਂਬਰ ਹਰਸਿਮਰਨ ਕੌਰ ਸਡਾਨਾ, ਰੋਟੇਰੀਅਨ ਸੁਕੇਸ਼ ਜੋਸ਼ੀ ਤੇ ਰੋਬਟ ਗਰੋਵਰ, ਕੰਵਲਪ੍ਰੀਤ ਸਿੰਘ ਕੌੜਾ ਵੀ ਮੌਜੂਦ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੇਹਰ ਕਰੋ ਹੁਣ ਮੇਹਰਾ ਵਾਲੇ
Next articleਰਾਤ ਦੇਰ ਤੱਕ ਜਾਗਣਾ ਅਤੇ ਸਵੇਰੇ ਦੇਰ ਨਾਲ ਉੱਠਣਾ  ਇਹ ਆਦਤ ਖਤਰਨਾਕ ਹੈ।