HOME ਮੇਹਰ ਕਰੋ ਹੁਣ ਮੇਹਰਾ ਵਾਲੇ

ਮੇਹਰ ਕਰੋ ਹੁਣ ਮੇਹਰਾ ਵਾਲੇ

ਰਮੇਸ਼ ਸ਼ੌਂਕੀ
 (ਸਮਾਜ ਵੀਕਲੀ)
ਮੇਹਰ ਕਰੋ ਹੁਣ ਮੇਹਰਾ ਵਾਲੇ, ਸੁਣ ਵੀ ਲਵੋ ਅਰਜ਼ੋਈ,
ਸਿਹਾ ਨਾ ਜਾਂਦਾ ਦਰਦ ਇਹ ਹੁਣ ਤੇ,
ਕਿਉਂ ਦਇਆ ਦੀ ਖਿੜਕੀ ਢੋਈ…….
ਜਿਸ ਪਾਸੇ ਵੀ ਨਜ਼ਰ ਮਾਰੀਏ, ਦੁੱਖਾਂ ਦਾ ਦਿੱਸਦਾ ਪਾਣੀ,
ਫ਼ਸਲਾਂ-ਖੇਤ ਰੁੜ੍ਹ ਗਏ ਸਾਰੇ, ਹੋਈ ਅੱਤ ਦੀ ਹਾਨੀ।
ਜੀਵਨ ਭਰ ਦੀ ਪੂੰਜੀ ਇਸਨੇ, ਪਲ ਵਿੱਚ ਹੈ ਖੋਈ।
ਮੇਹਰ ਕਰੋ ਹੁਣ ਮੇਹਰਾ ਵਾਲੇ….
ਇੱਕ-ਦੋ ਦੀ ਗੱਲ ਕੀ ਕਰੀਏ, ਪਈ ਮਨੁੱਖਤਾ ਕੁਰਲਾਂਦੀ,
ਇਹ ਪੀੜਾ ਕਿਉਂ ਸਿਰਜਣਹਾਰੇ, ਤੇਰੇ ਤੱਕ ਨਾ ਜਾਂਦੀ।
ਟੁੱਟ ਗਈ ਹੈ ਸਬਰ ਦੀ ਮਾਲਾ, ਜੋ ਰੀਝਾਂ ਨਾਲ ਪਰੋਈ।
ਮੇਹਰ ਕਰੋ ਹੁਣ ਮੇਹਰਾ ਵਾਲੇ ….
ਅੰਨਦਾਤਾ ਦਾ ਅੰਨ ਰੁੜ੍ਹ ਗਿਆ, ਜੋ ਸੀ ਕੱਚਾ-ਪੱਕਾ,
ਪਸ਼ੂ ਧਨ ਵੀ ਹੱਥੋਂ ਖੁਸਿਆ, ਸਿਹਾ ਨਾ ਜਾਂਦਾ ਧੱਕਾ।
ਸੌਂ ਸਕੇ ਪਰਿਵਾਰ ਕਿਸ ਤਰ੍ਹਾਂ, ਕਿਸਮਤ ਜਦ ਹੈ ਸੋਈ।
ਮੇਹਰ ਕਰੋ ਹੁਣ ਮੇਹਰਾ ਵਾਲੇ….
ਜਿਸ ਦਾ ਕੀਤਾ ਦਾਜ਼ ਇਕੱਠਾ, ਧੀ ਰਾਣੀ ਕੁਰਲਾਵੇ,
ਸੋਚਾਂ ਵਿੱਚ ਪਰਿਵਾਰ ਇਹ ‘ਸ਼ੌਂਕੀ’ ਕੁਝ ਵੀ ਸਮਝ ਨਾ ਪਾਵੇ।
ਹੜ੍ਹ ਦੇ ਹੁੰਦਿਆਂ ਜਿੰਦ ਨਾ ਮੁੱਕ ਜੇ, ਚਿੰਤਾ ਇਹੋ ਹੋਈ।
ਮੇਹਰ ਕਰੋ ਹੁਣ ਮੇਹਰਾ ਵਾਲੇ ….
✍️ ਰਮੇਸ਼ ਸ਼ੌਂਕੀ
 ਜਲੰਧਰ
 94644-61520
Previous articleਕਿਉਂਕਿ ਉਹ ਜੂਠੀ ਸੀ ।
Next articleਰੋਟਰੀ ਕਲੱਬ ਇਲੀਟ ਤੇ ਇਨਰਵੀਲ੍ਹ ਕਲੱਬ ਦੁਆਰਾ ਪਿੰਡ ਬਾਘੂਵਾਲ ਤੇ ਕੰਮੇਵਾਲ ਵਿਖੇ ਕੈਟਲ ਫੀਡ ਵੰਡੀ ਗਈ