ਰੋਟਰੀ ਕਲੱਬ ਇਲੀਟ ਨੇ ਜਵਾਲਾਪੁਰ ਤੇ ਵਰਿ੍ਹਆਂਹ ਦੋਨਾਂ ਸਕੂਲ ਵਿਖੇ ਅਨਪੂਰਨਾ ਦਿਵਸ ਮਨਾਇਆ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ  ਅੱਗੇ ਤੋਰਦਿਆਂ ਪ੍ਰਧਾਨ ਰਾਹੁਲ ਆਨੰਦ ਤੇ ਸਕੱਤਰ ਅੰਕੁਰ ਵਾਲੀਆ ਦੇ ਉੱਦਮ ਸਦਕਾ ਅਨਪੂਰਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਰਕਾਰੀ ਹਾਈ ਸਕੂਲ ਜਵਾਲਾਪੁਰ ਤੇ ਸਰਕਾਰੀ ਮਿਡਲ ਸਕੂਲ ਵਰਿਆਂਹ ਦੋਨਾਂ ਵਿਖੇ ਵਿਦਿਆਰਥੀਆਂ ਨੂੰ  ਫਲ ਅਤੇ ਬਿਸਕੁਟ ਵੰਡੇ ਗਏ | ਇਸਤੋਂ ਇਲਾਵਾ ਜਵਾਲਾਪੁਰ ਸਕੂਲ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ  ਹੱਲ ਕਰਦੇ ਹੋਏ ਸਕੂਲ ਵਿਚ ਲੱਗੇ ਵਾਟਰ ਕੂਲਰ ਲਈ ਇਕ ਸਟੈਪਲਾਈਜਰ ਭੇਂਟ ਕੀਤਾ ਗਿਆ | ਰੋਟਰੀ ਇੰਟਰਨੈਸ਼ਨਲ ਡਿਸਟਿ੍ਕ 3070 ਦੇ ਸਾਬਕਾ ਜ਼ੋਨਲ ਚੇਅਰਮੈਨ ਸੁਕੈਸ਼ ਜੋਸ਼ੀ ਤੇ ਐਗਜਿਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਰੋਟਰੀ ਕਲੱਬ ਇਲੀਟ ਵਲੋਂ ਲੋੜਵੰਦਾਂ ਦੀ ਮਦਦ ਲਈ ਭਲਾਈ ਦੇ ਕਾਰਜ ਨਿਰੰਤਰ ਕਰਨ ਦਾ ਹਰ ਸੰਭਵ  ਯਤਨ ਕੀਤਾ ਜਾਂਦਾ ਹੈ, ਜਿਸ ਤਹਿਤ ਸਕੂਲਾਂ ਵਿਚ ਬੱਚਿਆਂ ਨੂੰ  ਸਟੇਸ਼ਨਰੀ ਵੰਡਣ ਦੇ ਨਾਲ-ਨਾਲ ਹੋਰ ਵੀ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਜਵਾਲਾਪੁਰ ਸਕੂਲ ਦੀ ਮੁੱਖ ਅਧਿਆਪਕਾ ਗੁਰਵਿੰਦਰ ਕੌਰ ਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਵਲੋਂ ਰੋਟਰੀ ਕਲੱਬ ਇਲੀਟ ਦੇ ਅਹੁਦੇਦਾਰਾਂ ਦਾ ਸਕੂਲ ਨੂੰ  ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਜ ਅਰੋੜਾ ਕੌਂਸਲਰ, ਸਰਬਪ੍ਰੀਤ ਸਿੰਘ ਸੰਨੀ, ਹਰਜਿੰਦਰ ਕੌਰ, ਰਜਨੀਸ਼ ਕੁਮਾਰੀ, ਵਸਨਦੀਪ ਸਿੰਘ, ਵਿਕਾਸ ਧਵਨ, ਬਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਮੋਹਿਤ ਕੁਮਾਰ ਤੇ ਹੋਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਚਰਚਾ ਕਰਦਾ ਦਸਤਾਵੇਜ਼
Next articleਸਮੂਹ ਸੈਂਟਰ ਹੈੱਡ ਟੀਚਰਾਂ ਦੀ ਦਾਖਲਾ ਮੁਹਿੰਮ ਅਤੇ ਮਿਸ਼ਨ ਸਮਰੱਥ ਸੰਬੰਧੀ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ