ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਮੱਕਰ ਸੰਕ੍ਰਾਂਤੀ ਤੇ ਚਾਲੀ ਮੁਕਤਿਆਂ ਦੇ ਪਾਵਨ ਦਿਹਾੜੇ ਮੌਕੇ ਸਮਾਜਿਕ ਏਕਤਾ ਅਤੇ ਸੇਵਾ ਦਾ ਸੰਦੇਸ਼
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮੱਕਰ ਸੰਕ੍ਰਾਂਤੀ ਅਤੇ ਚਾਲੀ ਮੁਕਤਿਆਂ ਦੇ ਪਾਵਨ ਦਿਹਾੜੇ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਦਿਲੋਂ ਮੁਬਾਰਕਾਂ ਦਿੰਦਿਆਂ ਰੋਟ. ਦਿਲਬਾਗ ਸਿੰਘ ਬਾਗੀ, ਪ੍ਰਧਾਨ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਰੋਟ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮੱਕਰ ਸੰਕ੍ਰਾਂਤੀ ਨਵੀਂ ਸ਼ੁਰੂਆਤ, ਉਮੀਦ ਅਤੇ ਪ੍ਰਕਾਸ਼ ਦਾ ਪ੍ਰਤੀਕ ਹੈ, ਜਦਕਿ ਚਾਲੀ ਮੁਕਤਿਆਂ ਦੀ ਅਮਰ ਸ਼ਹੀਦੀ ਸਾਨੂੰ ਸੱਚ, ਧਰਮ ਅਤੇ ਕੁਰਬਾਨੀ ਦੇ ਰਾਹ ‘ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖਾਂ ਨੇ ਆਪਣੀ ਜਾਨਾਂ ਵਾਰ ਕੇ ਮਨੁੱਖਤਾ ਦੀ ਰੱਖਿਆ ਲਈ ਜੋ ਅਮਰ ਇਤਿਹਾਸ ਰਚਿਆ, ਉਹ ਸਦਾ ਲਈ ਪ੍ਰੇਰਣਾ ਦਾ ਸਰੋਤ ਰਹੇਗਾ। ਇਸ ਪਾਵਨ ਦਿਹਾੜੇ ਤੋਂ ਪ੍ਰੇਰਣਾ ਲੈਂਦਿਆਂ ਸਮਾਜ ਨੂੰ ਮੁੰਡਾ-ਕੁੜੀ ਦੇ ਭੇਦਭਾਵ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ, ਸੇਵਾ ਅਤੇ ਸਹਿਕਾਰ ਨਾਲ ਜੋੜਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਸਮਾਜ ਸੇਵਾ, ਮਨੁੱਖਤਾ ਦੀ ਭਲਾਈ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਹਮੇਸ਼ਾ ਵਚਨਬੱਧ ਰਹੇਗਾ। ਇਸ ਮੌਕੇ ਰੋਟ ਰਣਜੀਤ ਸਿੰਘ ਕੰਦੋਲਾ, ਰੋਟ ਸੁੱਖਵਿੰਦਰ ਸਿੰਘ ਧਾਮੀ, ਰੋਟ ਜੀਵਨ ਦਾਸ ਕੁਸ਼ਲ, ਰੋਟ ਡਾ. ਧਰਮਜੀਤ ਸਿੰਘ (ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਰੋਟ ਹਰਪ੍ਰੀਤ ਸਿੰਘ ਸੈਣੀ, ਰੋਟ ਭੂਪੇਸ਼ ਕੁਮਾਰ, ਰੋਟ ਹਰਮਨਪ੍ਰੀਤ ਸਿੰਘ ਰਾਣਾ, ਰੋਟ ਬਲਵਿੰਦਰ ਸਿੰਘ ਪਾਂਧੀ, ਰੋਟ ਗੁਰਬਕਸ਼ ਰਾਮ (ਐਸ.ਡੀ.ਓ. ਸਬ ਅਰਬਨ), ਰੋਟ ਸ਼ਮਸ਼ੇਰ ਸਿੰਘ ਝਿੱਕਾ (ਸੀਨੀਅਰ ਐਡਵੋਕੇਟ), ਰੋਟ ਸ਼ਰਬਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samajweekly



