HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ–ਡਾ ਅੰਮ੍ਰਿਤ ਲਾਲ ਫਰਾਲਾ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ–ਡਾ ਅੰਮ੍ਰਿਤ ਲਾਲ ਫਰਾਲਾ

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਬਲਾਕ ਬੰਗਾ ਦੇ ਪ੍ਰਧਾਨ ਅੰਮ੍ਰਿਤ ਲਾਲ ਫਰਾਲਾ ਦੀ ਪ੍ਰਧਾਨਗੀ ਹੇਠ ਅੱਜ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆ ਮੰਗਾਂ ਸਬੰਧੀ ਧਿਆਨ ਦੇਣ ਨਹੀਂ ਤਾਂ ਸੰਘਰਸ਼ ਜਾਰੀ ਰਹੇਗਾ।ਵੱਖ- ਵੱਖ ਸਮੇਂ ਤੇ ਜਿਹੜੀਆਂ ਵੀ ਸਰਕਾਰਾਂ ਆਈਆਂ ਉਹ ਚਾਹੇ ਕਾਂਗਰਸ ਪਾਰਟੀ, ਅਕਾਲੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀਆਂ ਹੋਣ ਇਨ੍ਹਾਂ ਨੇ ਸਾਨੂੰ ਲਾਰੇ ਲੱਪੇ ਹੀ ਲਾਏ ਹਨ। ਇਸ ਲਈ 27 ਜਨਵਰੀ 2026 ਨੂੰ ਵੱਡੀ ਗਿਣਤੀ ਵਿੱਚ ਜੰਡਿਆਲਾ ਗੁਰੂ ਕਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਡਾ ਅੰਮ੍ਰਿਤ ਲਾਲ ਫਰਾਲਾ ਪ੍ਰਧਾਨ, ਡਾ ਸੀਤਾ ਰਾਮ ਕੈਸ਼ੀਅਰ,ਡਾ ਗੁਰਮੇਲ ਮਜਾਰੀ ਸੈਕਟਰੀ,ਡਾ ਲੇਖ ਰਾਜ ਚੇਅਰਮੈਨ,ਡਾ ਸੁਧੀਰ ਕੁਮਾਰ,ਡਾ ਅਸ਼ੋਕ ਕੁਮਾਰ,ਡਾ ਮਹਿੰਗਾ ਰਾਮ,ਡਾ ਕੁਲਵਿੰਦਰ ਸੋਤਰਾਂ,ਡਾ ਚਰਨਜੀਤ ਸਿੰਘ,ਡਾ ਰਣਜੀਤ ਸਿੰਘ,ਡਾ ਗੁਰਨਾਮ ਰਾਮ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਮੱਕਰ ਸੰਕ੍ਰਾਂਤੀ ਅਤੇ ਚਾਲੀ ਮੁਕਤਿਆਂ ਦੇ ਪਾਵਨ ਦਿਹਾੜੇ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ -ਦਿਲਬਾਗ ਸਿੰਘ ਬਾਗੀ
Next articleਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਰਿਲੀਜ਼ ਹੋਵੇਗੀ ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ