ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗੂ ਖਾ ਰਹੇ ਹਨ – ਡਾ ਅਤੁਲ ਫੁਲਜਲੇ
ਕਪੂਰਥਲਾ ,( ਕੌੜਾ)– ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਵਾਹਿਗੁਰੂ ਅਕੈਡਮੀ, ਇਨਰਵੀਲ ਕਲੱਬ ਸੁਲਤਾਨਪੁਰ ਲੋਧੀ ਇਨਰਵੀਲ ਕਲੱਬ ਹੌਲੀਸਿਟੀ ਵੱਲੋ ਸਾਂਝੇ ਤੋਰ ਤੇ ਅੱਜ ਵਿਸ਼ਵ ਮਾਨਸਿਕ ਦਿਵਸ ਮੌਕੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ ਤੋਰ ਤੇ ਪਹੁੰਚੇ ਡਾ ਅਤੁਲ ਫੁਲਜਲੇ ਆਈ ਪੀ ਐਸ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗੂ ਖਾ ਰਹੇ ਹਨ ਬਾਰਡਰ ਪਾਰ ਤੋਂ ਆ ਰਹੇ ਨਸ਼ੇ 6 ਜਿਲਿਆ ਨੂੰ ਜਿਹੜੇ ਬਾਰਡਰ ਦੇ ਨਾਲ ਲੱਗਦੇ ਹਨ ਇਹਨਾਂ ਵਿਚ ਇਸਦਾ ਅਸਰ ਸਾਡੇ ਮਾਨਸਿਕ ਸਿਹਤ ਤੇ ਕਿਵੇਂ ਪੈਦਾ ਹੈ ਇਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਓਹਨਾ ਦੱਸਿਆ ਕਿ ਪੰਜਾਬ ਵਿਚ 50% ਨਸ਼ੇੜੀ ਹੀਰੋਇਨ ਦੇ ਆਦੀ ਹਨ ਓਹਨਾ ਨੇ ਰੋਟਰੀ ਕਲੱਬ ਅਤੇ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਉਠਾਏ ਜਾ ਰਹੇ ਕਦਮਾਂ ਵਿਚ ਸ਼ਾਮਿਲ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਵੀ ਆਖਿਆ ਇਸ ਮੌਕੇ ਗਗਨਦੀਪ ਸਿੰਘ ਐਮ ਡੀ ਵਾਹਿਗੁਰੂ ਅਕੈਡਮੀ ਵੱਲੋ ਆਏ ਮੁਖ ਮਹਿਮਾਨ ਦਾ ਸਵਾਗਤ ਕਰਦਿਆਂ ਬੱਚਿਆਂ ਨੂੰ ਆਈ ਪੀ ਐਸ -ਆਈ ਏ ਐਸ ਅਤੇ ਪੀ ਸੀ ਐਸ ਦੀ ਪੜ੍ਹਾਈ ਕਰਕੇ ਉਚ ਅਹੁਦੇਆ ਤੇ ਸਾਮਲ ਹੋਣ ਲਈ ਕਿਹਾ ਇਸ ਮੌਕੇ ਦੰਦਾਂ ਦੇ ਮਾਹਰ ਡਾਕਟਰ ਰਮਨਦੀਪ ਕੌਰ ਨੂੰ ਰੋਟਰੀ ਕਲੱਬ ਨੂੰ ਦਿਤੇ ਸਹਿਜੋਗ ਲਈ ਉਨਾਂ ਨੂੰ ਵਿਸ਼ੇਸ ਸਨਮਾਨ ਦਿਤਾ ਗਿਆ ਸਮਾਗਮ ਦੌਰਾਨ ਰੋਟਰੀ ਕਲੱਬ, ਵਾਹਿਗੁਰੂ ਅਕੈਡਮੀ ਇਨਰਵੀਲ ਕਲੱਬ ਵੱਲੋ ਜਰੂਰਤ ਮੰਦ ਲੋਕਾਂ ਨੂੰ ਵੀਲਚੇਅਰ ਅਤੇ ਟਰਾਈ ਸਾਈਕਲ ਵੀ ਦਿਤੇ ਗਏ ਰੋਟਰੀ ਕਲੱਬ ਅਤੇ ਵਾਹਿਗੁਰੂ ਅਕੈਡਮੀ ਵੱਲੋ ਡਾ ਅਤੁਲ ਫੁਲਜਲੇ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਅਖੀਰ ਵਿਚ ਨਵਦੀਪ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਡਾ ਹਰਜੀਤ ਸਿੰਘ, ਸੈਕਟਰੀ ਰੋਟ ਗਗਦੀਪ ਸਿੰਘ,ਨਵਦੀਪ ਸਿੰਘ,ਸਾਬਕਾ ਪ੍ਰਧਾਨ ਰੋਟ ਅਜੇ ਧੀਰ,ਰੋਟ ਅਜੀਤਪਾਲ ਸਿੰਘ ਬਾਜਵਾ, ਰੋਟ ਕੁਲਵੰਤ ਸਿੰਘ ਨੂਰੋਵਾਲ,ਰੋਟ ਜਗਦੇਵ ਸਿੰਘ,ਰੋਟ ਸੁਖਰਾਜ ਸਿੰਘ,ਰੋਟ ਰਣਜੀਤ ਸਿੰਘ ਨੰਢਾ,ਰੋਟ ਡਾ ਸਵਰਨ ਸਿੰਘ,ਇਨਰਵੀਲ ਕਲੱਬ ਦੇ ਪ੍ਰਧਾਨ ਰੋਟ ਸਤਵੰਤ ਕੌਰ ਜੰਮੂ, ਹੌਲੀਸਿਟੀ ਪ੍ਰਧਾਨ ਸੰਦੀਪ ਕੌਰ ਥਿੰਦ,ਚਾਰਟਰ ਪ੍ਰਧਾਨ ਰਮਿੰਦਰ ਕੌਰ,ਜਸਵੀਰ ਕੌਰ,ਕੁਲਵਿੰਦਰ ਕੌਰ, ਪਰਵਿੰਦਰ ਸੋਢੀ, ਪਰਮਜੀਤ ਕੌਰ ਸੁਖ, ਪਰਮਜੀਤ ਕੌਰ ਮੋਮੀ, ਗੁਰਵਿੰਦਰ ਕੌਰ, ਕੁਲਦੀਪ ਕੌਰ,ਆਦਿ ਹਾਜਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly