ਰੋਸ਼ਨੀਆ ਦਾ ਤਿਉਹਾਰ ਦਿਵਾਲੀ ਸਾਰੇ ਧਰਮਾਂ ਵਿੱਚ ਆਪੋ ਆਪਣੀ ਕਿਸਮ ਦੀ ਮਹੱਤਤਾ ਰੱਖਦਾ ਹੈ : ਡਾ. ਆਸ਼ੀਸ਼ ਸ਼ਰੀਨ

ਡਾ. ਆਸ਼ੀਸ਼ ਸ਼ਰੀਨ
ਹੁਸ਼ਿਆਰਪੁਰ (ਸਮਾਜ ਵੀਕਲੀ) (  ਤਰਸੇਮ ਦੀਵਾਨਾ  ) ਰੋਸ਼ਨੀਆ ਦਾ ਤਿਉਹਾਰ ਦਿਵਾਲੀ ਸਾਰੇ ਧਰਮਾਂ ਵਿੱਚ ਆਪੋ ਆਪਣੀ ਕਿਸਮ ਦੀ ਮਹੱਤਤਾ ਰੱਖਦਾ ਹੈ ਲੋਕ ਮਨਾ ਵਿੱਚ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਦਿਵਾਲੀ ਦਿਵਸ ਨੂੰ ਮਨਾਉਂਦਿਆਂ ਲੋਕ ਬਹੁਤ ਫਜੂਲ ਤੇ ਰੀਤੀ ਰਿਵਾਜਾਂ ਨੂੰ ਛੱਡ ਕੇ ਬਦਲਵੇਂ ਅਤੇ ਲੋਕ ਪੱਖੀ ਸੱਭਿਆਚਾਰ ਨੂੰ ਅਪਣਾਉਣ ਦੀ ਮੁੱਖ ਲੋੜ ਹੈ ਬੜੇ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਅਤੇ ਹਰ ਪੱਖ ਤੋ ਦੂਸ਼ਿਤ ਹੋ ਰਹੇ ਰਿਸਤਿਆਂ ਨੂੰ ਬਚਾਉਣ ਲਈ ਸੰਕਲਪ ਲੈਣ ਦਾ ਸਮਾਂ ਹੈ ਇਸ ਦਿਨ ਪਟਾਕੇ ਚਲਾਉਣ ਅਤੇ ਅੱਤ ਦੀ ਮੰਗਿਆਈ ਵਿੱਚ ਖੂਨ ਪਸੀਨੇ ਨਾਲ ਕਮਾਏ ਪੈਸੇ ਨੂੰ ਅੱਗ ਦੇ ਲਾਂਬੂ ਲਾਉਣ ਤੋਂ ਘੱਟ ਨਹੀਂ ਮਨੁੱਖੀ ਸਿਹਤ ਨੂੰ ਅਨੇਕਾਂ ਬਿਮਾਰੀਆਂ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਧੂਏ ਤੋਂ ਹੁੰਦੀਆਂ ਹਨ ਜਦਕਿ ਇਹਨਾਂ ਦੇ ਚੱਲਣ ਨਾਲ ਇਹ
ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਮਨੁੱਖੀ ਸਿਹਤ ਦੀ ਸਾਹ ਪ੍ਰਣਾਲੀ ਨੂੰ ਜਕੜ ਲੈਂਦੀਆਂ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਿਜ ਐਕਸੀਲੈਂਟ ਅਤੇ ਕੋਚਿਕ ਸੈਂਟਰ ਅਤੇ ਸੈਂਟ ਕਬੀਰ ਪਬਲਿਕ ਹਾਇਰ ਸੈਕੰਡਰੀ ਸਕੂਲ ਚੱਗਰਾ ਦੇ ਐਮਡੀ ਅਤੇ ਬੁੱਧੀਜੀਵੀ ਸ਼ਖਸ਼ੀਅਤ ਡਾਕਟਰ ਆਸ਼ੀਸ਼ ਸਰੀਨ ਨੇ ਸਾਡੇ ਪੱਤਰਕਾਰ ਨਾਲ ਕੀਤਾ ਉਹਨਾ ਕਿਹਾ ਕਿ ਪਵਿੱਤਰ ਤਿਉਹਾਰ ਦਿਵਾਲੀ ਨੂੰ ਮਨਾਉਣ ਸਮੇਂ ਗਿਰਾਵਟ ਵੱਲ ਜਾ ਰਹੇ ਸਾਡੇ ਜ਼ਿੰਦਗੀ ਦੇ ਕਈ ਪੱਖਾਂ ਨੂੰ ਬਚਾਉਣ ਲਈ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਉਹਨਾ  ਕਿਹਾ ਕਿ ਜੇਕਰ ਦਿਵਾਲੀ ਦੌਰਾਨ ਮਠਿਆਈਆਂ ਫਲਾਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਭ ਕੁਝ ਤੋਂ ਮਨੁੱਖ ਸਰੀਰ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਕਿਹਾ ਜਾ ਸਕਦਾ ਸਿੰਥੈਟਿਕ ਦੁੱਧ ਤੋਂ ਤਿਆਰ ਪਨੀਰ ਕੈਮੀਕਲ ਤੋਂ ਹੋਰ ਚੀਜ਼ਾਂ ਤੋਂ ਤਿਆਰ ਪਾਊਡਰ ਤੋਂ ਪਨੀਰ ਖੋਆ ਚਾਂਦੀ ਦੇ ਵਰਕਾ ਦੀ ਥਾਂ ਅਨਮੂਨੀਆ ਵਰਗੀਆਂ ਧਾਤਾਂ ਤੋਂ ਤਿਆਰ ਪਨੀਰ ਸਭ ਮਨੁੱਖ ਦੀ
ਸਿਹਤ ਦੇ ਘਾਣ ਤੋਂ ਕੁਝ ਵੀ ਘੱਟ ਨਹੀਂ ਹਨ ਇਹ ਸਭ ਦਿਵਾਲੀ ਦੇ ਪਵਿੱਤਰ ਤਿਉਹਾਰ ਦੀ ਮਰਿਆਦਾ ਦੀਆ ਧੱਜੀਆਂ ਤੇ ਖਿੱਲੀ ਉਡਾਉਂਣ ਦਾ ਸਬੂਤ ਹਨ ਇਸ ਮੌਕੇ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਮਨੁੱਖਤਾ ਦੇ ਘਾਣ ਨੂੰ ਬਚਾਉਣ ਲਈ ਅਜਿਹੀਆਂ ਸਭ ਕਾਰਗੁਜ਼ਾਰੀਆਂ ਤੇ ਸਖ਼ਤੀ ਨਾਲ ਪਾਬੰਦੀ ਲਗਾਉਣ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲ੍ਹੂਸਿਆ ਗਿਆ ਧਰਤੀ ਦਾ ਪਿੰਡਾ
Next articleਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵਿੱਚ ਅਨੇਕਾਂ ਸੁਧਾਰ ਹੋਏ ਹਨ : ਭਾਰਦਵਾਜ,ਲਾਲੀ ਬਾਜਵਾ