ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਨਜ਼ਦੀਕ ਦਰਬਾਰ ਹਜ਼ਰਤ ਪੀਰ ਬਾਬਾ ਰੋੜੀ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਅੱਜ ਤੇ ਕੱਲ੍ਹ ਨੂੰ ਮਨਾਇਆ ਜਾਵੇਗਾ। ਦੋ ਰੋਜ਼ਾ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਜੂਨ ਨੂੰ ਸਵੇਰੇ ਚਾਦਰ ਅਤੇ ਝੰਡੇ ਦੀ ਰਸਮ 10 ਵਜੇ ਨਿਭਾਈ ਜਾਵੇਗੀ। ਇਕ ਜੂਨ ਦੀ ਰਾਤ ਨੂੰ ਮਹਿਫ਼ਲ ਕਵਾਲੀ ਅਤੇ ਨਕਾਲ ਪਾਰਟੀ ਵੱਲੋਂ ਮਹਿਫ਼ਲ ਸਜਾਈ ਜਾਵੇਗੀ। ਦੋ ਜੂਨ ਨੂੰ ਸਵੇਰੇ 10 ਵਜੇ ਤੋਂ ਸਭਿਆਚਾਰਕ ਸਟੇਟ ਦਾ ਅਰੰਭ ਹੋਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਫ਼ਨਕਾਰ ਪੇਜੀ ਸ਼ਾਹਕੋਟੀ, ਜਤਿੰਦਰ ਮਾਨ, ਰਜ਼ਾ ਸਿਸਟਰ ਕਵਾਲ ਸ਼ੋਕਤ ਦਿਵਾਨਾ ਪਟਿਆਲੇ ਵਾਲੇ , ਰਣਜੀਤ ਮਾਨ ਅਤੇ ਰਾਹੁਲ ਲੈਹਰੀ ਸਮੇਤ ਹੋਰ ਕਲਾਕਾਰਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। ਇਸ ਮੌਕੇ ਸਹਿਯੋਗੀ ਸੱਜਣਾ ਵਿਚ ਐਨ ਆਰ ਆਈ ਵੀਰਾਂ, ਦਾਨੀ ਸੱਜਣਾਂ ਤੇ ਪਿੰਡ ਝੁਗੀਆਂ ਦੀ ਸੰਗਤ ਸਮੇਤ ਸਮੁੱਚੇ ਇਲਾਕੇ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਤਾਗੀਦ ਕੀਤੀ ਗਈ।
ਰੋੜੀ ਸ਼ਾਹ ਦਾ ਸਾਲਾਨਾ ਮੇਲਾ ਅੱਜ ਅਤੇ ਕੱਲ੍ਹ ਨੂੰ ਮਨਾਇਆ ਜਾਵੇਗਾ, ਨਕਲ , ਕਵਾਲ, ਅਤੇ ਗਾਇਕ ਲਾਉਣਗੇ ਚਾਰ ਚੰਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



