ਪੰਚਾਇਤ ਦੇ ਕਹਿਣ ਤੇ ਹੋਈ ਸਾਬਕਾ ਮੇਟ ਅਤੇ ਉਸਦੇ ਸਮਰਥਕਾਂ ਤੇ ਕਾਰਵਾਈ- ਸਰਪੰਚ ਦਲਬੀਰ ਸਿੰਘ ਮਹਿਸਮਪੁਰ
ਸਾਬਕਾ ਸਰਪੰਚ ਬਰਜਿੰਦਰ ਸਿੰਘ ਕੰਗ ਵੱਲੋਂ ਸਰਪੰਚਾਂ ਨੂੰ ਇੱਕਮੁਠ ਹੋਣ ਦੀ ਅਪੀਲ
ਜਲੰਧਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਬਲਾਕ ਮਹਿਤਪੁਰ ਦੇ ਪਿੰਡ ਮਹਿਸਮਪੁਰ ਦੇ ਮੌਜੂਦਾ ਸਰਪੰਚ ਦਲਬੀਰ ਸਿੰਘ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਥਾਣਾ ਮਹਿਤਪੁਰ ਵਿਖੇ ਕੀਤੇ ਪ੍ਰਦਰਸ਼ਨ ਅਤੇ ਨਰੇਗਾ ਕਾਮਿਆਂ ਤੇ ਨਜਾਇਜ਼ ਪਰਚਾ ਦਰਜ ਬਾਰੇ ਲਗਾਏ ਇਲਜ਼ਾਮਾਂ ਨੂੰ ਲੈ ਕੇ ਸਪਸ਼ਟੀਕਰਨ ਦੇਣ ਲਈ ਇਲਾਕੇ ਦੇ ਸਰਪੰਚਾਂ ਦੀ ਹਾਜ਼ਰੀ ਵਿਚ ਵਿਸ਼ਾਲ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ । ਪ੍ਰੈਸ ਕਾਨਫਰੰਸ ਵਿਚ ਪੱਖ ਸਪੱਸ਼ਟ ਕਰਦਿਆਂ ਮਹਿਸਮਪੁਰ ਦੇ ਮੌਜੂਦਾ ਸਰਪੰਚ ਦਲਬੀਰ ਸਿੰਘ ਨੇ ਕਿਹਾ ਕਿ ਪੰਚਾਇਤ ਦੇ ਚਲ ਰਹੇ ਆਮ ਇਜਲਾਸ ਦੀ ਕਾਰਵਾਈ ਵਿਚ ਵਿਘਨ ਪਾਉਣ ਤੇ ਪੰਚਾਇਤ ਐਕਟ ਦੇ ਨਿਯਮਾਂ ਤਹਿਤ ਮਹਿਸਮਪੁਰ ਦੀ ਜਸਵਿੰਦਰ ਕੌਰ ( ਜੋ ਪਹਿਲਾਂ ਮੇਟ ਸਨ ) ਸਮੇਤ ਰੇਸ਼ਮ ਲਾਲ, ਕੁਲਵਿੰਦਰ ਸਿੰਘ ਸਾਥੀਆਂ ਤੇ ਸਰਪੰਚ ਦੇ ਕਹਿਣ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਹੈ। ਸਰਪੰਚ ਨੇ ਪ੍ਰੈਸ ਨੂੰ ਪੱਖ ਪੇਸ਼ ਕਰਦਿਆਂ ਕਿਹਾ ਕਿ ਜਸਵਿੰਦਰ ਕੌਰ ਸਾਥੀਆਂ ਸਮੇਤ ਚਲ ਰਹੀ ਗ੍ਰਾਮ ਸਭਾ ਵਿਚ ਆਈ ਅਤੇ ਮੈਨੂੰ ਬਹੁਤ ਮੰਦਾ ਚੰਗਾ ਬੋਲਿਆ ਜਿਸ ਤੇ ਸਮੁੱਚੀ ਪੰਚਾਇਤ ਵੱਲੋਂ ਇਤਰਾਜ਼ ਕੀਤਾ ਗਿਆ। ਸਰਪੰਚ ਵੱਲੋਂ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਪੰਚਾਇਤ ਦੇ ਕੰਮ ਵਿਚ ਵਿਘਨ ਪਾਉਣ ਤੇ ਪੰਚਾਇਤ ਐਕਟ ਦੀ ਉਲੰਘਣਾ ਤਹਿਤ ਉਨ੍ਹਾਂ ਦੇ ਕਹਿਣ ਤੇ ਇਹ ਪਰਚਾ ਦਰਜ ਹੋਇਆ ਹੈ। ਸਰਪੰਚ ਨੇ ਕਿਹਾ ਕਿ ਪੰਚਾਇਤ ਇਜਲਾਸ ਵਿਚ ਸਭ ਦਾ ਬਰਾਬਰ ਸਤਿਕਾਰ ਕਰਦੀ ਹੈ ਤੇ ਸਾਰਿਆਂ ਨੂੰ ਨਾਲ ਲੈਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਕੰਮ ਕੀਤਾ ਜਾ ਰਿਹਾ ਹੈ।ਇਸ ਮੌਕੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਕੰਗ ਵੱਲੋਂ ਮਹਿਸਮਪੁਰ ਦੇ ਮੌਜੂਦਾ ਸਰਪੰਚ ਖਿਲਾਫ ਕੀਤੇ ਪ੍ਰਦਰਸ਼ਨ ਦੀ ਨਿਖੇਦੀ ਕੀਤੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਕਿਸੇ ਸਰਪੰਚ ਨਾਲ ਵਧੀਕੀ ਹੁੰਦੀ ਹੈ ਤਾਂ ਸਾਡੇ ਇਲਾਕੇ ਦੇ ਸਰਪੰਚਾ ਨੂੰ ਨਾਲ ਲੈਕੇ ਸੰਘਰਸ਼ ਆਰੰਭਿਆ ਜਾਵੇਗਾ ਪੰਚਾਇਤ ਦੇ ਕੰਮਾਂ ਵਿੱਚ ਪੰਚਾਇਤ ਐਕਟ ਤਹਿਤ ਅੜਚਣ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਬਰਜਿੰਦਰ ਸਿੰਘ ਕੰਗ ਸਾਬਕਾ ਸਰਪੰਚ, ਹੀਰਾ ਸਿੰਘ ਸਰਪੰਚ ਛੋਟੇ ਬਿੱਲੇ, ਸਰਪੰਚ ਕਰਮਜੀਤ ਸਿੰਘ ਉਮਰਵਾਲ ਬਿੱਲਾ, ਸਰਪੰਚ ਪਰਮਜੀਤ ਸਿੰਘ ਰਾਅ ਪੁਰ, ਸਰਪੰਚ ਗੁਰਵਿੰਦਰ ਸਿੰਘ ਉਮਰੇ ਵਾਲ, ਸਰਪੰਚ ਬਲਵਿੰਦਰ ਕੁਮਾਰ ਅਵਾਣ ਖਾਲਸਾ, ਸਰਪੰਚ ਗੁਰਵਿੰਦਰ ਸਿੰਘ ਟੋਨੀ ਤੋਂ ਇਲਾਵਾ ਪੰਚ ਪਰਮਜੀਤ ਸਿੰਘ ਮਹਿਸਮਪੁਰ,ਪੰਚ ਰੀਤਾਂ ਮਹਿਸਮਪੁਰ,ਪੰਚ ਸੁਖਵਿੰਦਰ,ਪੰਚ ਦਵਿੰਦਰ ਪਾਲ ਕੌਰ, ਹਰਵਿੰਦਰ ਕੌਰ ਮੇਟ ਮਨਰੇਗਾ, ਸਰਪੰਚ ਲਹਿਣਾ ਸਿੰਘ ਪੰਨੂ ਤੰਦਾਉਰਾ, ਸਾਬਕਾ ਸਰਪੰਚ ਰਣਜੀਤ ਸਿੰਘ, ਜਗਦੀਸ਼ ਸਿੰਘ, ਸ਼ਿੰਦਰਪਾਲ, ਪ੍ਰਤਾਪ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ,ਰਾਜ ਕੁਮਾਰ, ਪ੍ਰੀਤਮ ਸਿੰਘ, ਇੰਦਰ ਸਿੰਘ, ਸੁਖਰਾਜ ਸਿੰਘ, ਸਤਪਾਲ ਸਿੰਘ ਜੌਹਲ, ਨਿਰਮਲ ਜੀਤ ਸਿੰਘ, ਮੇਜਰ ਸਿੰਘ, ਰਾਜਵੀਰ ਸਿੰਘ, ਐਡਵੋਕੇਟ ਗੁਰਸ਼ਰਨ ਪ੍ਰੀਤ ਸਿੰਘ ਅਤੇ ਸਰਪੰਚ ਦਲਜੀਤ ਕੌਰ ਦਰਿਆ ਵਾਲੇ ਬਿੱਲੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



