HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

1
ਕਪੂਰਥਲਾ    (ਸਮਾਜ ਵੀਕਲੀ)   (ਕੌੜਾ)– ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ੍ਰੀ ਹਰਜਿੰਦਰ ਸਿੰਘ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਸ) ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਦੀ  ਯੋਗ ਅਗਵਾਈ ਹੇਠ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀਆ ਦੇ ਮਾਪਿਆ ਨੇ ਆਪਣਾ ਸਮਰਥਨ ਵਿਖਾਇਆ ਅਤੇ ਆਪਣੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਅਧਿਆਪਕਾਂ ਨਾਲ ਉਸਾਰੂ ਕਦਮ ਚੁੱਕਣ ਲਈ ਹਾਮੀ ਭਰੀ। ਇਸ ਸਮਾਰੋਹ ਵਿੱਚ ਉਪ-ਜਿਲ੍ਹਾ ਸਿੱਖਿਆ (ਸ) ਕਪੂਰਥਲਾ ਸ੍ਰੀ ਰਾਜੇਸ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇਸ ਪ੍ਰੋਗਰਾਮ ਦਾ ਏਜੰਡਾ ਸਾਂਝਾ ਕੀਤਾ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਮਿਲੇ ਘਰ ਦੇ ਕੰਮਾਂ ਦੀ ਦੇਖ-ਰੇਖ ਕੀਤੀ ਜਾਵੇ ਅਤੇ ਪ੍ਰੋਜੈਕਟ ਬਣਾਉਣ ਲਈ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨਾਲ ਗੁਜਾਰਨ ਲਈ ਵੀ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ  ਆਸ਼ਾ ਰਾਣੀ ਨੇ ਉਪ-ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਕੁਮਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਉਲੀਕੇ ਇਸ ਪ੍ਰੋਗਰਾਮ ਉਚ-ਅਧਿਕਾਰੀਆਂ ਦੀ ਵਿਜ਼ਟ ਮਾਪਿਆਂ ਵਿੱਚ ਨਵਾਂ ਉਤਸ਼ਾਹ ਭਰਦੀ ਹੈ ਅਤੇ ਇਸ ਪ੍ਰੋਗਰਾਮ ਵਿੱਚ ਮਾਪਿਆਂ ਦਾ ਵੱਧ-ਚੜ੍ਹ ਕੇ ਹਿੱਸਾ ਲੈਣਾ ਇਹ ਦਰਸਾਉਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਪ੍ਰਤੀ ਜਾਗੂਰਕ ਹਨ ਅਤੇ ਉਹਨਾਂ ਦੀ ਹਰ ਖੇਤਰ ਵਿੱਚ ਸਫ਼ਲਤਾ ਲਈ ਉਸਾਰੂ ਸੋਚ ਰੱਖਦੇ ਹਨ। ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਸਮੇਤ ਰਣਜੀਤ ਕੌਰ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ ,ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ, ਸਤਪਾਲ , ਅਮਨਦੀਪ ਕੌਰ ,ਰਜਿੰਦਰ ਕੌਰ ,ਮਨਦੀਪ ਕੁਮਾਰ ,ਦਿਲਬਾਗ ਸਿੰਘ ਅਤੇ ਸੰਤ ਰਾਮ ਸਮੇਤ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਂਝੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਦੇ ਇਸ਼ਾਰੇ ‘ਤੇ ਪੁਲਸ ਨੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਨੂੰ ਕੀਤਾ ਗ੍ਰਿਫ਼ਤਾਰ, ਸਾਂਝੇ ਮਜ਼ਦੂਰ ਮੋਰਚੇ ਵਲੋਂ ਨਿੰਦਾ
Next articleਰੋੜੀ ਸ਼ਾਹ ਦਾ ਸਾਲਾਨਾ ਮੇਲਾ ਅੱਜ ਅਤੇ ਕੱਲ੍ਹ ਨੂੰ ਮਨਾਇਆ ਜਾਵੇਗਾ, ਨਕਲ , ਕਵਾਲ, ਅਤੇ ਗਾਇਕ ਲਾਉਣਗੇ ਚਾਰ ਚੰਨ