HOME ਰੋਪੜ ਦੀ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਕੌਰ ਦਾ ਵਿਸ਼ੇਸ਼ ਸਨਮਾਨ

ਰੋਪੜ ਦੀ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਕੌਰ ਦਾ ਵਿਸ਼ੇਸ਼ ਸਨਮਾਨ

2

ਰੋਪੜ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਚੌਥੀ ਜਮਾਤ ਦੀ ਵਿਦਿਆਰਥਣ ਕੋਹਿਨੂਰ ਕੌਰ ਸਪੁੱਤਰੀ ਜੈਦੇਵ ਸਿੰਘ/ਕੰਚਨ ਵੱਲੋਂ, ਬੀਤੇ ਸਾਲ ਦੌਰਾਨ ਕਰਾਟੇ ਖੇਡ ਵਿੱਚ ਮਾਰੀਆਂ ਮੱਲਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਜਿਸ ਸਦਕਾ ਜਿਲ੍ਹੇ ਦੀਆਂ ਪ੍ਰਮੁੱਖ ਹਸਤੀਆਂ ਅਤੇ ਸੰਸਥਾਵਾਂ ਵੱਲੋਂ ਕੋਹਿਨੂਰ ਨੂੰ ਸਮੇਂ-ਸਮੇਂ ‘ਤੇ ਖੂਬ ਮਾਣ-ਸਤਿਕਾਰ ਨਾਲ਼ ਨਿਵਾਜਿਆ ਗਿਆ। ਇਸੇ ਦੇ ਚਲਦਿਆਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਸਿੰਘ ਸਭਾ, ਰੋਪੜ ਵੱਲੋਂ ਵੀ ਉਸ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚਰਨ ਸਿੰਘ ਭਾਟੀਆ (ਪ੍ਰਧਾਨ, ਗੁ: ਸਿੰਘ ਸਭਾ) ਪ੍ਰਿੰਸੀਪਲ ਹਰਭਜਨ ਸਿੰਘ (ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਾਠਗੜ੍ਹ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਆਕਤੀ ਕੀਤਾ ਕਾਬੂ
Next articleवनाधिकार कानून को नए सिरे से लागू करे योगी सरकार – एआईपीएफ