ਰੋਮੀ ਘੜਾਮਾਂ ਦਾ ਗੀਤ ‘ਸੰਗਰੂਰ ਦੇ ਕਸੂਰ’ ਰਿਲੀਜ਼

(ਸਮਾਜ ਵੀਕਲੀ)-ਲੋਂਗੋਵਾਲ਼, (ਰਮੇਸ਼ਵਰ ਸਿੰਘ) : ਗੀਤਕਾਰ ਜੀਤ ਨਮੋਲ (ਸਰਬਜੀਤ ਸਿੰਘ ਫੌਜੀ) ਦੇ ਲਿਖਿਆ ਅਤੇ ਪ੍ਰੋਡਿਊਸ ਕੀਤਾ ਗੀਤ ‘ਸੰਗਰੂਰ ਦੇ ਕਸੂਰ’ ਬੀਤੇ ਸ਼ਨੀਵਾਰ ਉਹਨਾਂ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਆਪਣੇ ਧਾਕੜ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮਾਂ ਦੇ ਗਾਏ ਤੇ ਸੰਗੀਤਕਾਰ ਮਨੀ ਬਚਨ ਵੱਲੋਂ ਧੁਨਾਂ ਨਾਲ਼ ਸ਼ਿੰਗਾਰੇ ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਨੀ ਬੀ. ਅਤੇ ਇੰਦਰ ਸ਼ਾਮਪੁਰੀਆ ਨੇ ਦੱਸਿਆ ਕਿ ਬੀਰ, ਕਰੁਣਾ, ਹਾਸ, ਸ਼ਿੰਗਾਰ ਆਦਿ ਮੁਕੰਮਲ ਰਸਾਂ ਨਾਲ਼ ਭਰਭੂਰ ਇਹ ਪ੍ਰਾਜੈਕਟ ਸਰੋਤਿਆਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦੇਵੇਗਾ। ਫਿਲਮਾਂਕਣ ਵਿੱਚ ਰੋਮੀ ਤੇ ਜੀਤ ਨਮੋਲ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਊਂਡੇਸ਼ਨ, ਸ਼ਰਨ ਭਿੰਡਰ ਲੋਕ ਗਾਇਕ, ਹਰਮਨਜੀਤ ਨਮੋਲ, ਜੁਝਾਰ ਨਮੋਲ, ਲਵਪ੍ਰੀਤ ਲੋਂਗੋਵਾਲ ਅਤੇ ਪਿਊਸ਼ ਨਮੋਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਲੋਕ ਗਾਇਕ ਜਸ ਅਟਵਾਲ, ਗੁਰਦੀਪ ਦੀਪਾ ਤੇ ਗੁਰਦਿੱਤ ਘਨੌਲੀ ਵਿਸ਼ੇਸ਼ ਕਰਕੇ ਹਾਜ਼ਰ ਰਹੇ ਅਤੇ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ., ਬਲਬੀਰ ਸਿੰਘ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਬਿਕਰਮ ਚੀਮਾ ਯੂ.ਐੱਸ.ਏ., ਸੁਖਦੇਵ ਸਿੰਘ ਕਾਹਮਾ ਯੂ.ਕੇ., ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਵਿੰਦਰ ਸਿੰਘ ਇੰਗਲੈਂਡ, ਅਮਨਦੀਪ ਸਿੰਘ ਦੁਬਈ, ਸੁੱਚਾ ਸਿੰਘ ਨਰ ਜਰਮਨੀ ਅਤੇ ਭੁਪਿੰਦਰ ਸਿੰਘ ਫਿਨਲੈਂਡ ਨੇ ਖ਼ਾਸ ਤੌਰ ‘ਤੇ ਮੁਬਾਰਕਾਬਾਦ ਦਿੱਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 ਮਾਰਚ ਨੂੰ ਸਿਵਲ ਸਰਵਿਸ ਗੇਮਜ਼ ਲਈ ਟ੍ਰਾਇਲ
Next articleਲੁਪਤ ਹੋ ਰਹੀ ਗੱਲਬਾਤ