ਰੋਹਿਤ ਜੈਨ ਨਵਾਂ ਸ਼ਹਿਰ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਬਣੇ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲੱਬ ਨਵਾਂ ਸ਼ਹਿਰ ਵਿੱਚ ਇੰਸਟਾਲੇਸ਼ਨ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਸਰਬ ਸੰਮਤੀ ਨਾਲ ਰੋਹਿਤ ਜੈਨ ਹਰੀਸਨ ਜੁਐਲਰ ਵਾਲਿਆਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਵਿੱਚ ਸੈਕਟਰੀ ਰੀਆ ਅਰੋੜਾ, ਕੈਸ਼ੀਅਰ ਸਿਲਵੀਆ ਸੰਧੂ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਭੂਤ ਪੂਰਵ ਗਵਰਨਰ Distt,30 70 ਨੇ ਆਪਣੇ ਕਰ ਕਮਲਾਂ ਨਾਲ ਰੋਹਿਤ ਜੈਨ ਨੂੰ ਮਾਲਾ ਪਹਿਨਾ ਕੇ ਤਾਜਪੋਸ਼ੀ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਰੋਹਿਤ ਜੈਨ ਜੀ ਨੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਟਰੀ ਇੱਕ ਸਮਾਜਿਕ ਸੰਸਥਾ ਹੈ। ਉਹਨਾਂ ਨੇ ਕਿਹਾ ਅਸੀਂ ਸਾਰੇ ਮਿਲ ਕੇ ਜਨ ਕਲਿਆਣ ਦੇ ਲਈ ਵੱਧ ਚੜ ਕੇ ਕੰਮ ਕਰਾਂਗੇ। ਰੋਹਿਤ ਜੈਨ ਜਿਹਨਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਡਾਕਟਰ ਕਾਰਾ, ਡਾਕਟਰ ਪੁਰੀ, ਡਾਕਟਰ ਮਾਨ, ਡਾਕਟਰ ਗੁਰਪਾਲ ਅਰੋੜਾ, ਡਾਕਟਰ ਸੰਧੂ, ਡਾਕਟਰ ਬਲਵੀਰ, ਡਾਕਟਰ ਰਾਜੀਵ, ਗੁਰਬਖਸ਼ ਗਿੱਲ, ਧੀਰਜ ਸਹਿਜਪਾਲ, ਗੁਰਪ੍ਰੀਤ ਸਿੰਘ, ਰਾਜਨ ਅਰੋੜਾ, ਡਾਕਟਰ ਮਿੱਤਲ, ਚੇਤਨ ਬਾਹਰੀ, ਪੁੰਨਮ ਮਾਨਿਕ, ਕੁਲਵੰਤ ਰਾਏ, ਵਿਨੋਦ ਜੰਗੜਾ, ਪ੍ਰੋਫੈਸਰ ਮਾਨਿਕ, ਕੁਮਾਰ ਚੰਦਰ, ਰਜਨੀਸ਼ ਜੈਨ, ਨਰੇੰਦਰ ਸੁਦੇੜਾ, ਸਚਿਨ, ਬਿੱਟੂ ਵਾਲੀਆ, ਗੁਰਚਰਨ ਅਰੋੜਾ ਤੇ ਅਸ਼ੋਕ ਸੈਬੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੀ.ਐਚ.ਸੀ ਹਾਰਟਾ ਬਡਲਾ ਜਿਲਾ ਹੁਸ਼ਿਆਰਪੁਰ ਵਿੱਚ ਮਹਿਲਾ ਮੈਡੀਕਲ ਸਟਾਫ਼ ਨਾਲ ਹੋਈ ਹਿੰਸਾ ਦੀ ਨਿਖੇਧੀ
Next articleਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਚੁੱਕਿਆ ਵੱਡਾ ਕਦਮ,ਹੁਸ਼ਿਆਰਪੁਰ ‘ਚ 5 ਕਿਲੋਮੀਟਰ ਮੈਰਾਥਨ ਦਾ ਸ਼ਾਨਦਾਰ ਆਯੋਜਨ,ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।