ਬਗਦਾਦ (ਸਮਾਜ ਵੀਕਲੀ): ਬਗਦਾਦ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਇਰਾਕੀ ਫ਼ੌਜੀ ਟਿਕਾਣੇ ’ਤੇ ਅੱਜ ਕਾਤਿਊਸ਼ਾ ਰਾਕੇਟ ਆ ਡਿਗਿਆ। ਇਸ ਫ਼ੌਜੀ ਟਿਕਾਣੇ ਵਿੱਚ ਅਮਰੀਕੀ ਫ਼ੌਜੀ ਰਹਿੰਦੇ ਹਨ। ਇਰਾਕੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ ਵਿੱਚ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਚੋਟੀ ਦੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ ਵਿੱਚ ਬਗਦਾਦ ਵਿੱਚ ਮੌਤ ਦੇ ਸੋਮਵਾਰ ਨੂੰ ਦੋ ਸਾਲ ਹੋਣ ਮਗਰੋਂ ਇਹ ਤੀਜਾ ਹਮਲਾ ਹੈ। ਇਰਾਕੀ ਫ਼ੌਜ ਨੇ ਬਿਆਨ ਵਿੱਚ ਕਿਹਾ ਕਿ ਇੱਕ ਰਾਕੇਟ ਲਾਂਚਰ ਅਤੇ ਇੱਕ ਰਾਕੇਟ ਪੱਛਮੀ ਬਗਦਾਦ ਵਿੱਚ ਰਿਹਾਇਸ਼ੀ ਇਲਾਕੇ ਵਿੱਚੋਂ ਮਿਲਿਆ ਹੈ। ਇਰਾਨ ਸਮਰਥਕ ਬਾਗ਼ੀ ਪਹਿਲਾਂ ਇਸ ਖੇਤਰ ਦੀ ਵਰਤੋਂ ਹਵਾਈ ਅੱਡੇ ’ਤੇ ਰਾਕੇਟ ਦਾਗ਼ਣ ਲਈ ਕਰਦੇ ਸਨ। ਸੋਮਵਾਰ ਨੂੰ ਦੋ ਹਥਿਆਰਬੰਦ ਡਰੋਨਾਂ ਨੂੰ ਗੋਲੀਆਂ ਮਾਰ ਕੇ ਉਸ ਸਮੇਂ ਡੇਗਿਆ ਗਿਆ, ਜਦੋਂ ਉਹ ਬਗਦਾਦ ਹਵਾਈ ਅੱਡੇ ’ਤੇ ਅਮਰੀਕੀ ਸਲਾਹਕਾਰਾਂ ਦੀ ਰਿਹਾਇਸ਼ ਵੱਲ ਵਧ ਰਹੇ ਸਨ। ਇਸੇ ਤਰ੍ਹਾਂ ਦੋ ਡਰੋਨਾਂ ਨੂੰ ਮੰਗਲਵਾਰ ਨੂੰ ਪੱਛਮੀ ਅਨਬਰ ਸੂਬੇ ਵਿੱਚ ਡੇਗਿਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly